ਵੱਡੀ ਖ਼ਬਰ : ਪੌਂਗ ਡੈਮ ਤੋਂ ਅੱਜ ਫਿਰ ਛੱਡਿਆ ਜਾਵੇਗਾ ਡੇਢ ਗੁਣਾ ਜ਼ਿਆਦਾ ਪਾਣੀ, ਜਾਰੀ ਕੀਤਾ ਗਿਆ ਅਲਰਟ

07/17/2023 11:23:39 AM

ਚੰਡੀਗੜ੍ਹ : ਅੱਜ ਪੌਂਗ ਡੈਮ ਤੋਂ ਫਿਰ 32 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾਵੇਗਾ, ਜੋ ਕਿ ਬੀਤੇ ਦਿਨ ਛੱਡੇ ਗਏ ਪਾਣੀ ਤੋਂ ਡੇਢ ਗੁਣਾ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਵੀ 22 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਸੀ। ਅੱਜ ਕੁੱਲੂ 'ਚ ਫਿਰ ਬੱਦਲ ਫਟਣ ਕਾਰਨ ਬਿਆਸ ਦਰਿਆ ਦਾ ਪਾਣੀ ਵੱਧ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਤਲੁਜ, ਬਿਆਸ ਤੇ ਘੱਗਰ ਨੇ ਧਾਰਿਆ ਭਿਆਨਕ ਰੂਪ, ਹਰ ਪਾਸੇ ਮਚੀ ਤਬਾਹੀ

ਬੀ. ਬੀ. ਐੱਮ. ਬੀ. ਵੱਲੋਂ ਕਿਹਾ ਗਿਆ ਹੈ ਕਿ ਅਜਿਹੇ 'ਚ ਪੌਂਗ ਡੈਮ ਤੋਂ ਪਾਣੀ ਛੱਡਣਾ ਜਾਰੀ ਰਹੇਗਾ। ਬੀਤੇ ਦਿਨ ਛੱਡੇ ਗਏ 22 ਹਜ਼ਾਰ ਕਿਊਸਿਕ ਪਾਣੀ ਦੇ ਬਾਵਜੂਦ ਡੈਮ ਦੇ ਪਾਣੀ ਦਾ ਪੱਧਰ 1370 ਤੋਂ ਵੱਧ ਕੇ 1375 ਹੋ ਗਿਆ ਹੈ ਮਤਲਬ ਕਿ 22 ਹਜ਼ਾਰ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਵੀ ਪਾਣੀ ਦਾ ਪੱਧਰ ਨਹੀਂ ਘਟਿਆ ਹੈ, ਜਿਸ ਕਾਰਨ ਅੱਜ ਵੀ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਮਚੀ ਹਲਚਲ, ਵੱਡੇ ਆਗੂ ਫੜ੍ਹ ਸਕਦੇ ਨੇ ਭਾਜਪਾ ਦਾ ਪੱਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita