ਪੁਲਸ ਮੁਲਾਜ਼ਮਾਂ ਨੇ ਮੋਬਾਇਲ ਵਾਪਸ ਕਰਕੇ ਈਮਾਨਦਾਰੀ ਦਿਖਾਈ

03/24/2017 4:07:54 PM

ਤਪਾ ਮੰਡੀ (ਮਾਰਕੰਡਾ) : ਸਥਾਨਕ ਨਿੱਜੀ ਫੈਕਟਰੀ ''ਚ ਕੰਮ ਕਰਦੇ ਤਪਾ ਦੇ ਹੰਸ ਰਾਜ ਦਾ ਮੋਬਾਇਲ ਰਾਹ ਵਿਚ ਡਿੱਗ ਪਿਆ ਸੀ। ਉਸਨੂੰ ਇਸਦਾ ਪਤਾ ਦੇਰ ਬਾਅਦ ਲੱਗਾ ਜਦੋਂ ਉਸ ਨੇ ਅਪਣੇ ਮੋਬਾਇਲ ਦੀ ਭਾਲ ਕੀਤੀ ਤਾਂ ਨਹੀਂ ਲੱਭਿਆ। ਤਪਾ ਪੁਲਸ ਦੇ ਕਰਮਚਾਰੀ ਸ਼ਹਿਰ ''ਚ ਸੜਕਾਂ ''ਤੇ ਚੌਕਸੀ ਮੁਹਿੰਮ ਤਹਿਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦਰਾਜ ਰੋਡ ਵਾਲੇ ਪਾਸਿਓਂ ਡਿੱਗਿਆ ਹੋਇਆ ਮੋਬਾਇਲ ਮਿਲ ਗਿਆ। ਜਿਸ ਦੀ ਪੜਤਾਲ ਕਰਨ ਤੋਂ ਬਾਅਦ ਮੋਬਾਇਲ ''ਚੋਂ ਕੁੱਝ ਨੰਬਰ ਲੈ ਕੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਇਹ ਮੋਬਾਇਲ ਕਿਸੇ ਨਿੱਜੀ ਫੈਕਟਰੀ ''ਚ ਕਰਦੇ ਵਰਕਰ ਦਾ ਹੈ ਤਾਂ ਉਸ ਵਿਅਕਤੀ ਨੂੰ ਚੌਕੀ ਵਿਚ ਸੱਦ ਕੇ ਹੌਲਦਾਰ ਜਸਵਿੰਦਰ ਸਿੰਘ ਅਤੇ ਐਮ. ਐਚ. ਸੀ. ਮਨਦੀਪ ਸਿੰਘ ਨੇ ਮੋਬਾਇਲ ਦੀ ਨਿਸ਼ਾਨੀ ਪੁੱਛ ਕੇ ਫੋਨ ਵਾਪਿਸ ਕਰ ਦਿੱਤਾ। ਇਸ ਮੌਕੇ ਸਿਟੀ ਚੌਕੀ ''ਚ ਕਾਰਜਕਾਰੀ ਇੰਚਾਰਜ ਹੌਲਦਾਰ ਗੁਰਦਾਸ ਸਿੰਘ ਤੋਂ ਇਲਾਵਾ ਫੈਕਟਰੀ ਵਰਕਰ ਵਿਜੇ ਚੌਹਾਨ ਵੀ ਮੌਜੂਦ ਸਨ।

Gurminder Singh

This news is Content Editor Gurminder Singh