ਪੁਲਸ ਮੁਲਾਜ਼ਮ ਵਲੋਂ ਲਿਵ-ਇਨ ’ਚ ਰਹਿਣ ਵਾਲੀ ਜਨਾਨੀ ਦੇ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ

03/23/2022 10:19:04 PM

ਲੁਧਿਆਣਾ (ਰਾਜ) : ਹੈਬੋਵਾਲ ਦੀ ਦੁਰਗਾਪੁਰੀ ਵਿਚ ਲਿਵ ਇਨ ’ਚ ਰਹਿਣ ਵਾਲੀ ਨਿੱਧੀ ਨੂੰ ਸਰਕਾਰੀ ਏ. ਕੇ.-47 ਨਾਲ ਗੋਲੀ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਪੁਲਸ ਕਾਂਸਟੇਬਲ ਖ਼ਿਲਾਫ ਮ੍ਰਿਤਕਾ ਦੇ ਮਾਤਾ-ਪਿਤਾ, ਪਤੀ ਅਤੇ ਬੇਟਾ ਮੀਡੀਆ ਸਾਹਮਣੇ ਆਏ ਹਨ। ਉਨ੍ਹਾਂ ਨੇ ਮੁਲਜ਼ਮ ਖ਼ਿਲਾਫ ਕਈ ਰਾਜ਼ ਖੋਲ੍ਹੇ ਹਨ। ਨਿਧੀ ਦੇ 11 ਸਾਲ ਦੇ ਬੇਟੇ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਸਰਕਾਰੀ ਬੈਲਟ ਨਾਲ ਕੁੱਟਦਾ ਸੀ। ਉਸ ਦੇ ਸਿਰ ’ਤੇ ਗੰਨ ਤਾਣ ਕੇ ਡਰਾਉਂਦਾ-ਧਮਕਾਉਂਦਾ ਸੀ। ਬੱਚੇ ਨੇ ਦੱਸਿਆ ਕਿ ਮੁਲਜ਼ਮ ਸਿਮਰਨਜੀਤ ਸਿੰਘ ਉਸ ਦੀ ਮਾਂ ਨੂੰ ਵੀ ਬਹੁਤ ਕੁੱਟਦਾ-ਮਾਰਦਾ ਸੀ। ਮ੍ਰਿਤਕਾ ਦਾ ਪਤੀ ਦੇਰ ਰਾਤ ਭਾਰਤ ਪਰਤਿਆ, ਜਿਸ ਤੋਂ ਬਾਅਦ ਨਿਧੀ ਦੇ 11 ਸਾਲ ਦੇ ਬੇਟੇ ਨੇ ਕਈ ਗੱਲਾਂ ਆਪਣੇ ਪਿਤਾ ਨੂੰ ਦੱਸੀਆਂ, ਜਿਸ ਤੋਂ ਬਾਅਦ ਨਿਧੀ ਦੇ ਮਾਤਾ-ਪਿਤਾ ਨੇ ਕਈ ਹੋਰ ਗੱਲਾਂ ਮੀਡੀਆ ਸਾਹਮਣੇ ਸਾਂਝੀਆਂ ਕੀਤੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵੀ ਨਿਧੀ ਜਾਂ ਬੱਚੇ ਕਿਸੇ ਨੂੰ ਕੁਝ ਦੱਸਣ ਦਾ ਯਤਨ ਕਰਦੇ ਸਨ ਤਾਂ ਸਿਮਰਨ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਡਰਾ ਦਿੰਦਾ ਸੀ।

ਇਹ ਵੀ ਪੜ੍ਹੋ : ਮਜੀਠਾ ’ਚ ਵੱਡੀ ਵਾਰਦਾਤ, ਮੀਟ ਵਾਲੀ ਦੁਕਾਨ ’ਤੇ ਮਾਮੂਲੀ ਬਹਿਸ ਤੋਂ ਬਾਅਦ ਸ਼ਰੇਆਮ ਨੌਜਵਾਨ ਦਾ ਕਤਲ

ਇਥੇ ਦੱਸ ਦੇਈਏ ਕਿ ਨਿਧੀ ਦੇ ਘਰ ਦੀ ਅਲਮਾਰੀ ’ਚੋਂ ਪੁਲਸ ਨੂੰ 91 ਜ਼ਿੰਦਾ ਕਾਰਤੂਸ, ਇਕ ਹਥਕੜੀ ਅਤੇ ਸਿਮਰਨ ਦੀ ਵਰਦੀ ਵੀ ਬਰਾਮਦ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਆਖਿਰ ਇੰਨੇ ਕਾਰਤੂਸ ਸਿਮਰਨ ਕੋਲ ਕਿਵੇਂ ਆਏ। ਇਹ ਕਾਰਤੂਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਨ ਜਾਂ ਸਿਮਰਨ ਨੇ ਦੋ ਨੰਬਰ ਵਿਚ ਖਰੀਦੇ ਸਨ, ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਨਿਧੀ ਦੇ ਪਤੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਬੱਚਿਆਂ ਨਾਲ ਵੀਡੀਓ ਕਾਲ ’ਤੇ ਗੱਲ ਕਰਦਾ ਸੀ ਪਰ ਉਸ ਨੂੰ ਮੁਲਜ਼ਮ ਸਿਮਰਨਜੀਤ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਸੀ। ਰੋਜ਼ਾਨਾ ਗੱਲ ਹੋਣ ਕਾਰਨ ਅੱਜ ਤੱਕ ਕਿਸੇ ਨੇ ਕੁਝ ਨਹੀਂ ਦੱਸਿਆ। ਜੇਕਰ ਉਸ ਨੂੰ ਜ਼ਰਾ ਵੀ ਭਿਣਕ ਪੈਂਦੀ ਤਾਂ ਉਹ ਵਾਪਸ ਆ ਜਾਂਦਾ। ਬੱਚਿਆਂ ਨੇ ਉਸ ਨੂੰ ਦੱਸਿਆ ਤੱਕ ਨਹੀਂ ਕਿ ਮੁਲਜ਼ਮ ਉਨ੍ਹਾਂ ਨਾਲ ਕੁੱਟਮਾਰ ਕਰਦਾ ਸੀ। ਉਸ ਦੇ ਹਿਸਾਬ ਨਾਲ ਤਾਂ ਉਸ ਦੀ ਪਤਨੀ ਬੱਚਿਆਂ ਨਾਲ ਇਕੱਲੀ ਰਹਿੰਦੀ ਹੈ ਪਰ ਉਸ ਨੂੰ ਇਥੇ ਆ ਕੇ ਪਤਾ ਲੱਗ ਰਿਹਾ ਹੈ ਕਿ ਮੁਲਜ਼ਮ ਵੀ ਉਨ੍ਹਾਂ ਦੇ ਨਾਲ ਰਹਿੰਦਾ ਰਿਹਾ ਹੈ।

ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਸ਼ਰਮਸਾਰ ਹੋਈ ਇਨਸਾਨੀਅਤ, ਅੱਧਖੜ ਉਮਰ ਦੇ ਵਿਅਕਤੀ ਨੇ 9 ਸਾਲਾ ਬੱਚੀ ਨਾਲ ਟੱਪੀਆਂ ਹੱਦਾਂ

PunjabKesari

ਮੈਨੂੰ ਵੀ ਗੋਲੀ ਮਾਰਨਾ ਚਾਹੁੰਦਾ ਸੀ ਸਿਮਰਨ
11 ਸਾਲ ਦੇ ਬੱਚੇ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੈਣ ਜਿੱਥੇ ਵੀ ਆਪਣੀ ਮਾਂ ਨਾਲ ਜਾਂਦੇ ਤਾਂ ਮੁਲਜ਼ਮ ਆਪਣਾ ਮੋਟਰਸਾਈਕਲ ਨਾਲ ਲੈ ਕੇ ਉਨ੍ਹਾਂ ਦਾ ਪਿੱਛਾ ਕਰਦਾ ਸੀ ਤਾਂ ਕਿ ਉਹ ਕਿਸੇ ਹੋਰ ਨੂੰ ਨਾ ਮਿਲ ਸਕਣ। ਜੇਕਰ ਉਹ ਕਿਤੇ ਘੁੰਮਣ ਵੀ ਜਾਂਦੇ ਸਨ ਤਾਂ ਉਨ੍ਹਾਂ ਨਾਲ ਇਕ 18 ਸਾਲ ਦਾ ਲੜਕਾ ਭੇਜਦਾ ਸੀ। ਜਦੋਂ ਉਹ ਘਰੋਂ ਬਾਹਰ ਜਾਂਦਾ ਸੀ ਤਾਂ ਉਨ੍ਹਾਂ ਨੂੰ ਬਾਹਰੋਂ ਕੁੰਡੀ ਲਗਾ ਕੇ ਚਲਾ ਜਾਂਦਾ ਸੀ। ਮਾਂ ਤੋਂ ਜਦੋਂ ਮੁਲਜ਼ਮ ਬਾਰੇ ਪੁੱਛਦੇ ਸੀ ਤਾਂ ਉਹ ਕਹਿੰਦੀ ਸੀ ਕਿ ਉਨ੍ਹਾਂ ਦੇ ਚਾਚਾ ਹੈ, ਜੋ ਪੁਲਸ ਵਿਚ ਹੈ।

ਇਹ ਵੀ ਪੜ੍ਹੋ : ਮੋਗਾ ’ਚ ਚਿੱਟੇ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਦੋ ਦਿਨਾਂ ਵਿਚ ਲਗਾਤਾਰ ਦੂਜੀ ਮੌਤ

ਫਰੀਦਾਬਾਦ ਜਾਣ ਕਾਰਨ ਸ਼ੁਰੂ ਹੋਇਆ ਸੀ ਝਗੜਾ
ਮਾਤਾ-ਪਿਤਾ ਨੇ ਦੱਸਿਆ ਕਿ ਨਿਧੀ, ਫਰੀਦਾਬਾਦ ਸਥਿਤ ਉਨ੍ਹਾਂ ਦੇ ਘਰ ਆਉਣਾ ਚਾਹੁੰਦੀ ਸੀ ਪਰ ਮੁਲਜ਼ਮ ਉਸ ਨੂੰ ਆਉਣ ਨਹੀਂ ਦੇ ਰਿਹਾ ਸੀ। ਇਸ ਗੱਲ ’ਤੇ ਉਨ੍ਹਾਂ ਵਿਚ ਝਗੜਾ ਹੋਇਆ ਸੀ। ਫਿਰ ਅਜਿਹਾ ਕੀ ਹੋਇਆ ਕਿ ਮੁਲਜ਼ਮ ਸਿਮਰਨ ਨੇ ਨਿਧੀ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਉਨ੍ਹਾਂ ਦਾ ਕਹਿਣਾ ਹੈ ਕਿ 11 ਸਾਲ ਦੇ ਬੱਚੇ ਨੇ ਦੱਸਿਆ ਕਿ ਜਦੋਂ ਉਹ ਕਮਰੇ ’ਚ ਅੰਦਰ ਗਿਆ ਤਾਂ ਸਿਮਰਨ ਉਸ ਨੂੰ ਵੀ ਗੋਲੀ ਮਾਰਨਾ ਚਾਹੁੰਦਾ ਸੀ ਪਰ ਉਹ ਬਾਹਰ ਭੱਜ ਗਿਆ।

ਇਹ ਵੀ ਪੜ੍ਹੋ : ਹੱਸਦੇ-ਵੱਸਦੇ ਘਰ ’ਚ ਗੂੰਜੀਆਂ ਮੌਤ ਦੀਆਂ ਚੀਕਾਂ, 17 ਸਾਲਾ ਮੁੰਡੇ ਦੀ ਓਵਰਡੋਜ਼ ਕਾਰਣ ਮੌਤ

11 ਸਾਲ ਦੇ ਬੱਚੇ ਨੇ ਕਿਹਾ ਕਿ ਮੈਂ ਵੀ ਸਿਰਮਨ ਨੂੰ ਗੋਲੀ ਮਾਰ ਦੇਵਾਂਗਾ
ਅਮਨਦੀਪ ਨੇ ਦੱਸਿਆ ਕਿ ਨਿਧੀ ਦਾ ਕਤਲ ਹੁੰਦੇ ਹੀ ਉਸ ਦੇ ਬੇਟੇ ਨੇ ਘਬਰਾ ਕੇ ਉਸ ਨੂੰ ਫੋਨ ਕੀਤਾ ਕਿ ਪਾਪਾ ਮਾਂ ਨੂੰ ਗੋਲੀ ਮਾਰ ਦਿੱਤੀ, ਸਾਨੂੰ ਬਚਾ ਲਓ। ਉਹ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਬੇਟੇ ਨਾਲ ਗੱਲ ਕਰਨ ਦਾ ਯਤਨ ਕੀਤਾ। ਜਦੋਂ ਉਸ ਨੇ ਬੇਟੇ ਨੂੰ ਕੋਲ ਖੜ੍ਹੇ ਕਿਸੇ ਵਿਅਕਤੀ ਨਾਲ ਗੱਲ ਕਰਵਾਉਣ ਲਈ ਕਿਹਾ ਤਾਂ ਅੱਗੋਂ ਇਕ ਔਰਤ ਨੇ ਫੋਨ ਫੜਿਆ ਅਤੇ ਕਿਹਾ ਕਿ ਬੱਚਾ ਸੁਰੱਖਿਅਤ ਹੈ। ਜਦੋਂ ਉਸ ਨੇ ਨਿਧੀ ਬਾਰੇ ਪੁੱਛਿਆ ਤਾਂ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਉਕਤ ਔਰਤ ਤੋਂ ਪਤਾ ਲੈ ਕੇ ਆਪਣੇ ਦੋਸਤ ਨੂੰ ਉਥੇ ਭੇਜਿਆ ਤਾਂ ਨਿਧੀ ਦੀ ਮੌਤ ਦਾ ਪਤਾ ਲੱਗਾ। ਅਮਨਦੀਪ ਨੇ ਦੱਸਿਆ ਕਿ ਬੇਟੇ ਨੇ ਫੋਨ ਕਰ ਕੇ ਉਸ ਨੂੰ ਕਹਿ ਦਿੱਤਾ ਸੀ ਕਿ ਮਾਂ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਹੈ ਅਤੇ ਉਹ ਹੁਣ ਮੁਲਜ਼ਮ ਸਿਮਰਨਜੀਤ ਨੂੰ ਗੋਲੀ ਮਾਰ ਦੇਵੇਗਾ।

ਇਹ ਵੀ ਪੜ੍ਹੋ : ਮੋਗਾ ’ਚ ਤਾਰ-ਤਾਰ ਹੋਏ ਰਿਸ਼ਤੇ, 9 ਸਾਲਾ ਭਤੀਜੀ ਦੇ ਮੂੰਹੋਂ ਚਾਚੇ ਦੀ ਕਰਤੂਤ ਸੁਣ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਕੀ ਕਹਿਣਾ ਹੈ ਐੱਸ. ਐੱਚ.ਓ. ਥਾਣਾ ਹੈਬੋਵਾਲ ਦਾ
ਇਸ ਸੰਬੰਧੀ ਜਦੋਂ ਥਾਣਾ ਹੈਬੋਵਾਲ ਦੇ ਐੱਸ. ਐੱਚ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਵੀ ਮੁਲਜ਼ਮ ਆਈ. ਸੀ. ਯੂ. ਵਿਚ ਹੀ ਹੈ। ਉਸ ਦੀ ਹਾਲਤ ਗੰਭੀਰ ਹੈ, ਜਿਸ ਕਾਰਨ ਹਾਲੇ ਬਿਆਨ ਨਹੀਂ ਲਏ ਜਾ ਸਕੇ। ਉਸ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਪੁੱਛਗਿੱਛ ਵਿਚ ਕੁਝ ਪਤਾ ਲੱਗ ਸਕੇਗਾ। ਜਦੋਂਕਿ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਪਰਿਵਾਰ ਨੇ ਉਸ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News