ਵਿਵਾਦਾਂ ''ਚ ਘਿਰੀ ਜੈਤੋ ਪੁਲਸ, ਥਾਣੇ ''ਚ ਨੌਜਵਾਨ ''ਤੇ ਢਾਹਿਆ ਕਹਿਰ! (ਵੀਡੀਓ)

05/24/2017 6:23:48 PM

ਫਰੀਦਕੋਟ : ਜੈਤੋ ਪੁਲਸ ਵਲੋਂ ਇਕ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਦੇ ਗੁਪਤ ਅੰਗ ਨੂੰ ਕਰੰਟ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਮੈਡੀਕਲ ਹਸਪਤਾਲ ਵਿਚ ਜੇਰੇ ਇਲਾਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਪਰ ਗੁਆਂਢ ''ਚ ਰਹਿੰਦੇ ਕੁਝ ਨਜੌਵਾਨ ਬਿਨਾਂ ਕਿਸੇ ਗੱਲ ਤੋਂ ਉਸ ਨਾਲ ਲੜਨ ਲੱਗੇ ਅਤੇ ਫਿਰ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਥਾਣੇ ਲਿਜਾ ਕੇ ਉਸ ''ਤੇ ਬੁਰੀ ਤਰ੍ਹਾਂ ਤਸ਼ੱਦਦ ਢਾਇਆ।
ਉਧਰ ਇਸ ਮਾਮਲੇ ਬਾਰੇ ਜਦੋਂ ਜੈਤੋ ਦੇ ਡੀ. ਐੱਸ. ਪੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ। ਅਜਿਹੇ ਗੰਭੀਰ ਮਾਮਲੇ ਦੀ ਪੁਲਸ ਅਫਸਰਾਂ ਨੂੰ ਖਬਰ ਤੱਕ ਨਾ ਹੋਣਾ ਕਾਨੂੰਨ ਵਿਵਸਥਾ ''ਤੇ ਕਈ ਸਵਾਲ ਖੜ੍ਹੇ ਕਰਦਾ ਹੈ।