ਲੁਧਿਆਣਾ 'ਚ ਵੱਡੀ ਲਾਪਰਵਾਹੀ, ਕੂੜੇ ਦੇ ਢੇਰ 'ਚ ਪਈਆਂ ਮਿਲੀਆਂ ਪੁਲਸ ਵਰਦੀ ਦੀਆਂ ਟੋਪੀਆਂ

11/21/2022 3:49:45 PM

ਲੁਧਿਆਣਾ (ਰਾਜ) : ਪੰਜਾਬ 'ਚ ਹਾਈ ਅਲਰਟ ਹੈ। ਖੁਫ਼ੀਆ ਏਜੰਸੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ ਪੁਲਸ ਵਰਦੀ ਪਾ ਕੇ ਵੀ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਸ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਦੇ ਕੁਝ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਸੀ. ਪੀ. ਦਫ਼ਤਰ ਦੀ ਐਂਟਰੈਂਸ 'ਤੇ ਪਏ ਕੂੜੇਦਾਨ 'ਚ ਹੀ ਪੰਜਾਬ ਪੁਲਸ ਦੀ ਖਾਕੀ ਰੰਗ ਦੀ ਟੋਪੀ ਕੂੜੇ ਦੇ ਢੇਰ 'ਚ ਪਈ ਮਿਲੀ। ਦੱਸ ਦੇਈਏ ਕਿ ਕੂੜੇਦਾਨ 'ਚ ਸਿਰਫ਼ ਇਕ ਨਹੀਂ ਸਗੋਂ ਤਿੰਨ ਟੋਪੀਆਂ ਪਈਆਂ ਮਿਲੀਆਂ। 

ਇਹ ਵੀ ਪੜ੍ਹੋ- ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਵਿਗੜੀ ਸਿਹਤ, ਦਵਾਈਆਂ ਲੈਣ ਤੋਂ ਕੀਤਾ ਇਨਕਾਰ

ਹਾਲਾਂਕਿ ਇਸ ਟੋਪੀ ਨੂੰ ਪੁਲਸ ਵਾਲੇ ਦੇ ਸਿਰ ਦਾ ਤਾਜ਼ ਕਿਹਾ ਜਾਂਦਾ ਹੈ ਪਰ ਇਸ ਤਰ੍ਹਾਂ ਟੋਪੀ ਦੀ ਬੇਕਦਰੀ ਕਰਨ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੁਲਸ ਆਪਣੇ ਇਸ ਤਾਜ਼ ਪ੍ਰਤੀ ਕਿੰਨੀ ਕੁ ਗੰਭੀਰ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਪੁਲਸ ਕਮਿਸ਼ਨਰ ਦਫ਼ਤਰ ਦੀ ਐਂਟਰੀ 'ਤੇ ਅਸਲਾ ਲਾਇਸੈਂਸ ਦੇ ਦਫ਼ਤਰ ਬਾਹਰ ਪਏ ਕੂੜੇਦਾਨ 'ਚ ਪੰਜਾਬ ਪੁਲਸ ਦੀ ਵਰਦੀ ਦੀਆਂ 3 ਟੋਪੀਆਂ ਮਿਲੀਆਂ। ਹਾਲਾਂਕਿ ਟੋਪੀਆਂ ਗੰਦੀਆਂ ਤੇ ਮੈਲੀਆਂ ਹੋ ਚੁੱਕੀਆਂ ਸਨ ਪਰ ਇਨ੍ਹਾਂ ਤੋਂ ਅਜਿਹਾ ਲੱਗ ਰਿਹਾ ਸੀ ਕਿ ਕਿਸੇ ਪੁਲਸ ਮੁਲਾਜ਼ਮ ਨੇ ਹੀ ਇਨ੍ਹਾਂ ਨੂੰ ਗੰਦਾ ਸਮਝ ਕੇ ਕੂੜੇਦਾਨ 'ਚ ਸੁੱਟਿਆ ਹੈ। ਪਰ ਇਹ ਸਭ ਤੋਂ ਵੱਡੀ ਲਾਪਰਵਾਹੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News