ਛਠ ਪੂਜਾ ਦੌਰਾਨ ਨੱਚ ਰਹੇ ਲੋਕਾਂ ਦਾ DJ ਪੁਲਸ ਨੇ ਕਰਾਇਆ ਬੰਦ, ਹੋ ਗਈ ਗਰਮੋ-ਗਰਮੀ

10/31/2022 3:43:47 PM

ਲੁਧਿਆਣਾ (ਮੋਹਿਨੀ) : ਛਠ ਪੂਜਾ ਦਾ ਤਿਉਹਾਰ ਮਨਾ ਰਹੇ ਲੋਕਾਂ ਨੂੰ ਉਸ ਸਮੇਂ ਭਾਜੜ ਪੈ ਗਈ, ਜਦੋਂ ਬਿਨਾਂ ਮਨਜ਼ੂਰੀ ਚੱਲਾਏ ਜਾ ਰਹੇ ਡੀ. ਜੇ. ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਬੰਦ ਕਰਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗਿੱਲ ਨਹਿਰ ਨੇੜੇ ਛਠ ਪੂਜਾ ਦਾ ਤਿਉਹਾਰ ਮਨਾ ਰਹੇ ਲੋਕਾਂ ਵੱਲੋਂ ਉੱਚੀ ਆਵਾਜ਼ 'ਚ ਲਾਊਡ ਸਪੀਕਰ ਚਲਾਇਆ ਜਾ ਰਿਹਾ ਸੀ। ਇਸ ਨਾਲ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤ ਆ ਰਹੀ ਸੀ। ਇਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਡੀ. ਜੇ. ਬੰਦ ਕਰਵਾ ਦਿੱਤਾ ਅਤੇ ਕੁੱਝ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਦੀ ਇਸ ਕਾਰਵਾਈ ਦਾ ਉੱਥੇ ਮੌਜੂਦ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਪਰ ਪੁਲਸ ਨੇ ਉਨ੍ਹਾਂ ਦੀ ਇੱਕ ਨਾ ਸੁਣੀ।

ਇਹ ਵੀ ਪੜ੍ਹੋ : ਸਰਦੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ

ਇਸ ਕਾਰਨ ਛਠ ਪੂਜਾ ਕਰ ਰਹੇ ਲੋਕਾਂ 'ਚ ਭਾਰੀ ਰੋਸ ਪਾਇਆ ਗਿਆ ਕਿ ਉਨ੍ਹਾਂ ਦੇ ਤਿਉਹਾਰ 'ਚ ਰੁਕਾਵਟ ਪਾਈ ਗਈ ਹੈ। ਦੂਜੇ ਪਾਸੇ ਥਾਣਾ ਸ਼ਿਮਲਾਪੁਰੀ ਪੁਲਸ ਦੇ ਇੰਚਾਰਜ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਲੋਕਾਂ ਵੱਲੋਂ ਛਠ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਅਤੇ ਬਿਨਾ ਮਨਜ਼ੂਰੀ ਦੇ ਡੀ. ਜੇ. ਸਾਊਂਡ ਚਲਾਇਆ ਜਾ ਰਿਹਾ ਸੀ, ਜਿਸ ਕਾਰਨ ਧੁਨੀ ਪ੍ਰਦੂਸ਼ਣ ਫੈਲ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ CP ਦਾ ਪੁਲਸ ਅਫ਼ਸਰਾਂ ਨੂੰ ਸਖ਼ਤ ਹੁਕਮ, ਸਰਕਾਰੀ ਕੋਠੀਆਂ ਤੇ ਫਲੈਟ ਖ਼ਾਲੀ ਕਰੋ ਨਹੀਂ ਤਾਂ...

ਉਨ੍ਹਾਂ ਕਿਹਾ ਕਿ ਨਿਯਮਾਂ ਦਾ ਉਲੰਘਣ ਕੀਤਾ ਜਾ ਗਿਆ, ਤਾਂ ਹੀ ਜਾ ਕੇ ਉਨ੍ਹਾਂ ਦਾ ਸਾਊਂਡ ਬੰਦ ਕਰਵਾਇਆ ਗਿਆ ਸੀ ਅਤੇ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਗਈ। ਪੁਲਸ ਨੇ ਸਾਊਂਡ ਸਿਸਟਮ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਆਯੋਜਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ। ਦੂਜੇ ਪਾਸੇ ਲੋਕਾਂ ਵੱਲੋਂ ਪੁਲਸ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਸਮਾਰੋਹ ਦੌਰਾਨ ਲੋਕਾਂ ਦੀ ਪੁਲਸ ਨਾਲ ਕਾਫੀ ਬਹਿਸਬਾਜ਼ੀ ਵੀ ਹੋਈ ਪਰ ਪੁਲਸ ਵੱਲੋਂ ਕਿਸੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita