ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)

09/09/2021 6:32:28 PM

ਮਜੀਠਾ (ਸੁਮਿਤ) - ਥਾਣਾ ਮਜੀਠਾ ਰੋਡ ਵਿਖੇ ਵਾਲਮੀਕਿ ਸਮਾਜ ਦੇ ਪੰਜਾਬ ਪ੍ਰਧਾਨ ਰਿਸ਼ੀ ਮੱਟੂ ਵਲੋਂ ਆਟੋ ਰਿਕਸ਼ਾ ਵਾਲਿਆਂ ਦੇ ਸਵਾਰੀ ਨੂੰ ਲੈ ਕੇ ਹੋਏ ਝਗੜੇ ਸੰਬਧੀ ਪੀੜਤ ਪਰਿਵਾਰ ਨਾਲ ਥਾਣੇ ਗਏ ਤਾਂ ਉਥੇ ਕੁਝ ਵੱਖਰਾ ਦੀ ਨਜ਼ਾਰਾ ਵੇਖਣ ਨੂੰ ਮਿਲਿਆ। ਥਾਣੇ ’ਚ ਮੌਜੂਦ ਏ.ਐੱਸ.ਆਈ. ਪ੍ਰੇਮ ਸਿੰਘ ਨੇ ਉਕਤ ਲੋਕਾਂ ਦੀ ਗੱਲ ਸੁਨਣ ਦੀ ਥਾਂ ਉਨ੍ਹਾਂ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਪ੍ਰਧਾਨ ਰਿਸ਼ੀ ਮੱਟੂ ਦੇ ਥੱਪੜ ਮਾਰ ਦਿੱਤਾ। ਏ.ਐੱਸ.ਆਈ. ਦੇ ਇਸ ਵਿਵਹਾਰ ਕਾਰਨ ਵਾਲਮੀਕਿ ਸਮਾਜ ਦੇ ਲੋਕਾਂ ਨੇ ਥਾਣੇ ਦਾ ਘਿਰਾਓ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। 

ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)

ਪ੍ਰਦਰਸ਼ਨ ਦੌਰਾਨ ਮੌਕੇ ’ਤੇ ਪਹੁੰਚੇ ਵਾਲਮੀਕਿ ਸਮਾਜ ਦੇ ਆਗੂ ਮਨੋਜ ਸਿੰਘ ਭੱਟੀ, ਪੰਜਾਬ ਪ੍ਰਧਾਨ ਪਰਗਟ ਸਿੰਘ, ਪ੍ਰਧਾਨ ਨਿਤਿਨ ਗਿੱਲ ਮਨੀ, ਪ੍ਰਧਾਨ ਸਿਮਰਨਜੀਤ ਕੋਰ ਯੂਥਵਿੰਗ ਚੇਅਰਮੈਨ ਸੋਨੂੰ ਗਿੱਲ ਤੇ ਹੋਰ ਜਥੇਬੰਦੀਆਂ ਨੇ ਏ.ਐੱਸ.ਆਈ. ’ਤੇ ਕਾਰਵਾਈ ਦੀ ਮੰਗ ਕਰਦਿਆਂ ਰੋਡ ਜਾਮ ਕਰ ਦਿੱਤਾ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਲਿਤ ਸਮਾਜ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਕਿਸੇ ਪੁਲਸ ਅਧਿਕਾਰੀ ਵੱਲੋਂ ਕਿਸੇ ਨੌਜਵਾਨ ਨੂੰ ਥੱਪੜ ਮਾਰਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਪੁਲਸ ਅਧਿਕਾਰੀ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਦੇ ਹੋਏ ਕੈਮਰੇ ਵਿੱਚ ਕੈਦ ਹੋ ਚੁੱਕੇ ਹਨ। ਇਸ ਸਬੰਧ ’ਚ ਜਦੋਂ ਬਾਲਮੀਕੀ ਸਮਾਜ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਇਸ ਅਧਿਕਾਰੀ ਵੱਲੋਂ ਮੁਆਫ਼ੀ ਨਹੀਂ ਮੰਗੀ ਜਾਂਦੀ, ਓਨੀ ਦੇਰ ਤੱਕ ਇਸੇ ਤਰ੍ਹਾਂ ਪ੍ਰਦਰਸ਼ਨ ਜਾਰੀ ਰਹੇਗਾ। ਇਸ ਨੂੰ ਸਸਪੈਂਡ ਕਰਾ ਕੇ ਹੀ ਅਸੀਂ ਸਾਹ ਲਵਾਂਗੇ।

ਪੜ੍ਹੋ ਇਹ ਵੀ ਖ਼ਬਰ  -ਦੱਖਣੀ ਅਫਰੀਕਾ ਦੇ ਸਮੁੰਦਰੀ ਜਹਾਜ਼ ’ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਸਦਮੇ 'ਚ ਪਰਿਵਾਰ

ਇਸ ਸਬੰਧ ’ਚ ਜਦੋਂ ਏ.ਐੱਸ.ਆਈ. ਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਨੇ ਕਿਸੇ ਵੀ ਨੌਜਵਾਨ ਨੂੰ ਕੋਈ ਥੱਪੜ ਨਹੀਂ ਮਾਰਿਆ ਅਤੇ ਨਾ ਹੀ ਕੋਈ ਵੀਡੀਓ ਉਨ੍ਹਾਂ ਦੀ ਸਾਹਮਣੇ ਆਈ ਹੈ। ਉਹ ਪੱਤਰਕਾਰਾਂ ਵਲੋਂ ਲਗਾਤਾਰ ਪੁੱਛੇ ਜਾਣ ਵਾਲੇ ਸਾਰੇ ਸਵਾਲਾਂ ਦੇ ਜਵਾਬ ਗੋਲਮੋਲ ਦਿੰਦੇ ਹੋਏ ਨਜ਼ਰ ਆਏ। ਉਕਤ ਲੋਕਾਂ ਵਲੋਂ ਲੰਮੇ ਸਮੇਂ ਤੱਕ ਅੰਮ੍ਰਿਤਸਰ ਮਜੀਠਾ ਰੋਡ ’ਤੇ ਜਾਮ ਲਗਾ ਕੇ ਪੁਲਸ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

rajwinder kaur

This news is Content Editor rajwinder kaur