ਮੋਹਾਲੀ : ਪੁਲਸ ਨੇ 160 ਕਿਲੋ ਸੋਨਾ ਕੀਤਾ ਜ਼ਬਤ, 2 ਗ੍ਰਿਫਤਾਰ (ਵੀਡੀਓ)

01/18/2017 2:52:13 AM

ਮੋਹਾਲੀ— ਪੰਜਾਬ ਵਿਧਾਨਸਭਾ ਚੋਣਾਂ ਦੀਆਂ ਸਿਆਸੀ ਸਰਗਰਮੀਆਂ ਦੌਰਾਨ ਮੰਗਲਵਾਰ ਨੂੰ ਮੋਹਾਲੀ ਪੁਲਸ ਨੇ ਭਾਂਕਰ ਪੁਲ ਕੋਲ ਨਾਕੇ ਦੌਰਾਨ ਇਕ ਕਾਰ ਵਿਚ 160 ਕਿਲੋ ਸੋਨੇ ਦਾ ਚੂਰਾ ਬਰਾਮਦ ਕੀਤਾ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਸੋਨੇ ਨੂੰ ਲੱਕੜੀ ਦੇ ਬਕਸਿਆਂ ਵਿਚ ਰੱਖਿਆ ਗਿਆ ਸੀ। ਇਸ ਦੀ ਕੀਮਤ ਕਰੋੜਾਂ ਵਿਚ ਹੈ। ਪੁਲਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਖੇਪ ਦਿੱਲੀ ਤੋਂ ਹਮੀਰਪੁਰ ਲਿਜਾ ਰਹੇ ਸਨ। ਉਹ ਇਸ ਤੋਂ ਪਹਿਲਾਂ ਵੀ ਸੋਨਾ ਲਿਜਾਂਦੇ ਰਹੇ ਹਨ।

ਪੁਲਸ ਨੇ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਜਾਣਕਾਰਾਂ ਅਨੁਸਾਰ, ਇੰਨੀ ਵੱਡੀ ਮਾਤਰਾ ਵਿਚ ਸੋਨੇ ਦਾ ਚੂਰਾ ਸੋਨੇ ਦੀ ਖਾਨ ਵਿਚੋਂ ਹੀ ਲਿਜਾਇਆ ਜਾ ਸਕਦਾ ਹੈ। ਇਸ ਚੂਰੇ ਨੂੰ ਗਲਾ ਕੇ ਇਸ ਨੂੰ ਸੋਨੇ ਵਿਚ ਬਦਲਿਆ ਜਾਂਦਾ ਹੈ। ਦੱਸਣ ਯੋਗ ਹੈ ਕਿ ਵਿਧਾਨਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਸ ਜ਼ਿਲੇ ਭਰ ਵਿਚ ਥਾਂ ਥਾਂ ''ਤੇ ਨਾਕੇ ਲਗਾ ਰਹੀ ਹੈ।