ਲੁੱਟ ਦੀਆਂ ਵਾਰਦਾਤਾਂ ''ਤੇ ਰੋਕ ਲਗਾਉਣ ਲਈ ਪੁਲਸ ਹੋਈ ਚੌਕਸ, ਲਗਾਏ ਸਪੈਸ਼ਲ ਨਾਕੇ

06/24/2017 11:24:33 AM

ਅੰਮ੍ਰਿਤਸਰ (ਸੰਜੀਵ) — ਪਿਛਲੇ ਕੁਝ ਦਿਨਾਂ ਤੋਂ ਸੰਘਣੀ ਆਬਾਦੀ 'ਚ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੁਟੇਰਿਆਂ ਨੇ ਪੁਲਸ ਤੰਤਰ ਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਇਕ ਹਫਤੇ 'ਚ ਡੇਢ ਦਰਜਨ ਦੇ ਕਰੀਬ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੇ ਜਿਥੇ ਪੁਲਸ  ਦੀ ਕਾਰਜ ਕੁਸ਼ਲਤਾ 'ਤੇ ਸਵਾਲੀਆ ਨਿਸ਼ਾਨ ਲੱਗਾ ਦਿੱਤਾ ਹੈ, ਉਥੇ ਹੀ ਹੁਣ ਪੁਲਸ ਵੀ ਆਪਣੀ ਸਾਖ ਬਚਾਉਣ ਲਈ ਸੜਕਾਂ 'ਤੇ ਉਤਰ ਆਈ ਹੈ। ਅੰਦਰੂਨੀ ਖੇਤਰਾਂ ਦੇ ਨਾਲ-ਨਾਲ ਸਿਵਲ ਲਾਈਨ 'ਚ ਸਪੈਸ਼ਲ ਨਾਕੇ ਲਗਾ ਕੇ ਜਿਥੇ ਲੁਟੇਰਿਆਂ 'ਤੇ ਨਜ਼ਰ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਵਾਹਨਾਂ ਦੀ ਜਾਂਚ ਕਰ ਸ਼ਹਿਰਵਾਸੀਆਂ ਦੇ ਦਿਲਾਂ 'ਚ ਛਾਈ ਲੁਟੇਰਿਆਂ ਦੀ ਦਹਿਸ਼ਤ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਬੇਸ਼ੱਕ ਪਿਛਲੇ ਦਿਨੀਂ ਹੋਈਆਂ ਵਾਰਦਾਤਾਂ 'ਚ ਸ਼ਾਮਲ ਲੁਟੇਰਿਆਂ ਦਾ ਪੁਲਸ ਅਜੇ ਤਕ ਕੋਈ ਸੁਰਾਗ ਨਹੀਂ ਕੱਢ ਸਕੀ ਪਰ ਚੱਪੇ-ਚੱਪੇ 'ਤੇ ਨਾਕੇ ਲਗਾ ਕੇ ਗੁੰਡਾ ਤੱਤਾ ਦੇ ਨਾਲ ਸਖਤੀ ਨਲਾ ਪੇਸ਼ ਆਉਣ ਦੇ ਹੁਕਮ ਜ਼ਰੂਰ ਦੇ ਦਿੱਤੇ ਹਨ।

ਸਿਵਲ ਲਾਈਨ ਖੇਤਰ 'ਚ ਲਗਾਏ ਗਏ ਸਪੈਸ਼ਲ ਨਾਕੇ 
ਪੁਲਸ  ਵਲੋਂ ਰਣਜੀਤ ਐਵਨਿਊ, ਗ੍ਰੀਨ ਐਵਨਿਊ, ਬਸੰਤ ਐਵਨਿਊ ਦੇ ਨਾਲ-ਨਾਲ ਸਿਵਲ ਲਾਈਨ ਖੇਤਰਾਂ 'ਚ ਸਪੈਸ਼ਲ ਨਾਕੇ  ਲਗਾਏ ਗਏ ਹਨ ਤੇ ਆਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਹੋ ਰਹੀ ਹੈ। ਪੁਲਸ ਦੋਪਹੀਆ ਵਾਹਨਾਂ ਦੀ ਚੈਕਿੰਗ ਹੋ ਰਹੀ ਹੈ। ਪੁਲਸ ਦੋਪਹੀਆ ਵਾਹਨ ਚਾਲਕਾਂ 'ਤੇ ਆਪਣੀ ਨਜ਼ਰ ਰੱਖੇ ਹੋਏ ਹਨ ਤਾਂਕਿ ਕੋਈ ਵੀ ਲੁਟੇਰਾ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਨਾ ਹੋ ਸਕੇ। ਇਸ ਸਬੰਧ 'ਚ ਜਦ ਸਿਵਲ ਲਾਈਨ ਖੇਤਰ ਦੇ ਥਾਣਾ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਵਲੋਂ ਗੁੰਡਾ ਤੱਤਾ ਤੇ ਲੁਟੇਰਿਆਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਛੇੜੀ  ਗਈ ਹੈ ਤਾਂਕਿ ਵਾਰਦਾਤਾਂ 'ਤੇ ਅੰਕੁਸ਼ ਲਗਾਇਆ ਜਾ ਸਕੇ। 

ਖਾਦ ਪਦਾਰਥਾਂ ਦੀਆਂ 'ਤੇ ਸ਼ਰਾਬ ਪਿਲਾਉਣ ਵਾਲਿਆਂ 'ਤੇ ਵੀ ਰੱਖੀ  ਜਾ ਰਹੀ  ਨਜ਼ਰ
ਖਾਦ ਪਦਾਰਥਾਂ ਦੀ ਦੁਕਾਨਾਂ 'ਤੇ ਗੈਰ ਰੂਪ ਨਾਲ ਸ਼ਰਾਬ ਪਿਲਾਉਣ ਵਾਲਿਆਂ 'ਤੇ ਵੀ ਪੁਲਸ ਹੁਣ ਸਖਤ ਨਜ਼ਰ ਰੱਖੀ ਜਾ ਰਹੀ ਹੈ। ਦੇਖਿਆ ਗਿਆ ਹੈ ਕਿ ਬਹੁਤ ਸਾਰੀਆਂ ਵਾਰਦਾਤਾਂ ਇਥੋਂ ਹੀ ਸ਼ੁਰੂ ਹੁੰਦੀ ਹੈ। ਸਿਵਲ ਲਾਈਨ ਖੇਤਰ  ਤੇ ਰਣਜੀਤ ਐਵਨਿਊ ਦੀ ਮਾਰਕੀਟ 'ਚ ਬਹੁਤ ਸਾਰੇ ਦੁਕਾਨਦਾਰ ਆਪਣਾ ਸਾਮਾਨ ਬੇਚਣ ਲਈ ਗ੍ਰਾਹਕਾਂ ਨੂੰ ਸ਼ਰਾਬ ਪੀਣ ਤੋਂ ਨਹੀਂ ਰੋਕਦੇ, ਜਿਸ ਕਾਰਨ ਇਹ ਜਗ੍ਹਾ ਝਗੜਿਆਂ ਦਾ ਕਾਰਨ ਵੀ ਬਣ ਰਹੀ ਹੈ। ਪੁਲਸ ਵਲੋਂ ਚਲਾਈ ਗਈ ਮੁਹਿੰਮ ਦੌਰਾਨ ਹੁਣ ਇਨ੍ਹਾਂ 'ਤੇ  ਵੀ ਸਖਤ ਕਾਰਵਾਈ ਹੋ  ਸਕਦੀ ਹੈ। 
 

ਖੂਫੀਆ ਤੰਤਰ ਨੂੰ ਵੀ ਮਿਲੇ ਚੌਕਸੀ ਦੇ ਹੁਕਮ
ਸ਼ਾਤਰ ਅਪਰਾਧੀਆਂ ਤੇ ਲੁਟੇਰਿਆਂ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸਣ ਲਈ ਸ਼ਹਿਰ ਦੇ ਖੂਫੀਆ ਤੰਤਰ ਨੂੰ ਵੀ ਪੂਰੀ ਚੌਕਸੀ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ, ਤਾਂਕਿ ਕਿਸੇ ਵੀ ਵਾਰਦਾਤ ਦੇ ਵਾਪਰਣ ਦਾ ਸ਼ੱਕ ਹੋਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾ ਸਕੇ ਤੇ ਪੁਲਸ ਮੌਕੇ 'ਤੇ ਪਹੁੰਚ ਕੇ ਉਸ 'ਤੇ ਕਾਬੂ ਪਾ ਸਕੇ। 
 

ਗੱਡੀਆਂ ਤੋਂ ਉਤਰਵਾਈਆਂ ਜਾ ਰਹੀਆਂ ਬਲੈਕ ਫਿਲਮਾਂ
ਸੁਰੱਖਿਆ ਨੂੰ ਦੇਖਦੇ ਹੋਏ ਸ਼ਹਿਰ ਭਰ 'ਚ ਲਗਾਏ ਗਏ ਨਾਕਿਆਂ ਦੌਰਾਨ ਪੁਲਸ ਹਰ ਚੌਪਹੀਆ ਵਾਹਨ ਦੀ ਜਿਥੇ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ, ਉਥੇ ਹੀ ਵਾਹਨਾਂ 'ਤੇ ਲੱਗੀ ਬਲੈਕ ਫਿਲਮ ਵੀ ਉਤਰਵਾਈ ਜਾ ਰਹੀ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਕਾਲੀ ਫਿਲਮ ਲੱਗੇ ਵਾਹਨਾਂ 'ਚ ਸਵਾਰ ਗੁੰਡਾ ਤੱਤ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਫਿਲਮ ਦੇ ਕਾਰਨ ਵਾਹਨ ਦੇ ਅੰਦਰ ਬੈਠਣ ਵਾਲਿਆਂ ਦੀ ਪਹਿਚਾਣ ਨਹੀਂ ਹੋ ਪਾਉਂਦੀ। ਹੁਣ ਦੇਖਣਾ ਹੈ ਕਿ ਪੁਲਸ ਵਲੋਂ ਲੁਟੇਰਿਆਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਕਿਥੋਂ ਤਕ ਕਾਰਗਰ ਸਾਬਿਤ ਹੁੰਦੀ ਹੈ। ਇਕ ਪਾਸੇ ਪੁਲਸ ਅਪਰਾਧ 'ਤੇ ਰੋਕ ਲਗਾਉਣ ਲਈ ਆਪਣੀ ਪੂਰੀ ਤਾਕਤ ਝੌਂਕ ਰਹੀ ਹੈ, ਉਥੇ  ਹੀ ਦੂਜੇ ਪਾਸੇ ਹਾਈਟੈਕ ਹੋਏ ਅਪਰਾਧੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪਿਛਲੇ  2 ਦਿਨਾਂ ਤੋਂ ਲੁਟੇਰਿਆਂ ਵਲੋਂ ਵਪਾਰੀਆਂ ਨੂੰ ਬਣਾਏ ਗਏ ਨਿਸ਼ਾਨੇ 'ਚ ਅਸੀਂ ਪੁਲਸ ਕਿਸੇ ਵੀ ਲੁਟੇਰੇ ਦਾ ਸੁਰਾਗ ਲੱਭਣ 'ਚ ਨਾਕਾਮ ਹੈ।