ਏ.ਐਸ.ਆਈ. ਦਾ ਹੱਥ ਵੱਢਣ ਵਾਲੇ ਨਿਹੰਗ 11 ਦਿਨਾਂ ਦੇ ਪੁਲਸ ਰਿਮਾਂਡ 'ਤੇ

04/13/2020 6:04:59 PM

ਪਟਿਆਲਾ (ਬਲਜਿੰਦਰ): ਪਟਿਆਲਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਪੁਲਸ 'ਤੇ ਹਮਲਾ ਕਰਨ ਵਾਲੇ ਨਿਹੰਗ ਬਾਣੇ ਵਾਲੇ ਵਿਅਕਤੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਸਾਰਿਆਂ ਨੂੰ 11 ਦਿਨਾਂ ਲਈ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਇਸ ਦੀ ਪੁਸ਼ਟੀ ਕਰਦੇ ਹੋਏ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ ਪੁਲਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਸਾਰਿਆਂ ਨੂੰ ਮਾਣਯੋਗ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਸਾਰਿਆਂ ਨੂੰ 11 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਅਹਿਮ ਗੱਲ ਇਹ ਰਹੀ ਕਿ ਸਾਰਿਆਂ ਨੂੰ ਇੱਕੋ ਵਾਰ ਵਿਚ ਪੇਸ਼ ਨਹੀਂ ਕੀਤਾ ਗਿਆ, ਸਗੋਂ ਸਾਰਿਆਂ ਨੂੰ ਅਲੱਗ ਅਲੱਗ ਪੇਸ਼ ਕੀਤਾ ਗਿਆ ਸੀ।ਪਟਿਆਲਾ ਪੁਲਸ ਨੂੰ ਇਕੱਠੇ ਪੇਸ਼ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾਲ ਆਵੇ Îਇਸ ਲਈ ਅਲੱਗ ਅਲੱਗ ਤੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਦਾ ਮਾਤਾ ਕੋਸ਼ਲਿਆ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ: ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ

ਇਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ ਕੁਝ ਵਿਅਕਤੀਆਂ ਨੇ ਨਿਹੰਗਾਂ ਦੇ ਬਾਣੇ ਵਿਚ ਨਵੀਂ ਸਬਜੀ ਮੰਡੀ ਪਟਿਆਲਾ ਵਿਚ ਅੰਦਰ ਜਾਣ ਨੂੰ ਲੈ ਕੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਸੀ, ਜਿਸ ਵਿਚ ਇੱਕ ਏ.ਐਸ.ਆਈ. ਹਰਜੀਤ ਸਿੰਘ ਦਾ ਹੱਥ ਕੱਟ ਦਿੱਤਾ ਸੀ ਅਤੇ ਇਸ ਹਮਲੇ ਵਿਚ ਐਸ.ਐਚ.ਓ.ਸਦਰ ਪਟਿਆਲਾ ਇੰਸ: ਬਿੱਕਰ ਸਿੰਘ ਸਮੇਤ ਕੁਲ ਤਿੰਨ ਮੁਲਾਜ਼ਮ ਜ਼ਖਮੀ ਹੋ ਗਏ ਸਨ। ਹਮਲਾ ਕਰਨ ਤੋਂ ਬਾਅਦ ਇਹ ਵਿਅਕਤੀਆਂ ਪਟਿਆਲਾ ਚੀਕਾ ਰੋਡ 'ਤੇ ਸਥਿਤ ਖਿਚੜੀ ਸਾਹਿਬ ਗੁਰਦੁਆਰੇ ਦੇ ਰਿਹਾਇਸ਼ੀ ਕੁਆਟਰਾਂ ਵਿਚ ਛਿਪ ਗਏ ਸਨ। ਜਿਥੇ ਪੁਲਸ ਨੇ ਘੇਰ ਕੇ ਉਥੋਂ ਡੇਰੇ ਦੇ ਮੁਖੀ ਬਲਵਿੰਦਰ ਸਿੰਘ ਸਮੇਤ ਕੁਲ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ। ਇਥੋਂ ਪੁਲਸ ਨੂੰ ਵੱਡੀ ਮਾਤਰਾ ਵਿਚ ਮਾਰੂ ਹਥਿਆਰ, 39 ਲੱਖ ਰੁਪਏ ਅਤੇ ਹੋਰ ਕਾਫੀ ਸਮਾਨ ਬਰਾਮਦ ਹੋਇਆ ਸਨ। ਹੁਣ ਪੁਲਸ ਵੱਲੋਂ ਰਿਮਾਂਡ ਹਾਸਲ ਕਰਕੇ ਕੋਸ਼ਿਸ਼ ਕੀਤੀ ਜਾਵੇਗੀ ਕਿ ਹੋਰ ਬਰਾਮਦਗੀ ਅਤੇ ਇਨ੍ਹਾਂ ਦੇ ਕਿਥੇ-ਕਿਥੇ ਲਿੰਕ ਸਨ ਆਦਿ ਬਾਰੇ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ: ਕਰਫਿਊ ਦਾ ਅਸਰ, ਸੂਬੇ 'ਚ ਸਭ ਤੋਂ ਸਾਫ ਲੁਧਿਆਣਾ ਤੇ ਬਠਿੰਡਾ ਸਭ ਤੋਂ ਵਧ ਪ੍ਰਦੂਸ਼ਿਤ

Shyna

This news is Content Editor Shyna