197 ਪੇਟੀਆਂ ਸ਼ਰਾਬ ਦੀ ਬਰਾਮਦਗੀ ਦੇ ਮਾਮਲੇ ’ਚ ਪੁਲਸ ਵੱਲੋਂ ਵੱਡਾ ਖੁਲਾਸਾ

08/27/2019 1:08:24 PM

ਫਗਵਾੜਾ (ਜ.ਬ.) — ਫਗਵਾੜਾ ਪੁਲਸ ਨੇ ਬੀਤੇ ਦਿਨੀਂ ਬਰਾਮਦ ਕੀਤੀਆਂ 197 ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਦੇ ਮਾਮਲੇ ’ਚ ਵੱਡਾ ਖੁਲਾਸਾ ਕੀਤਾ ਹੈ। ਦੱਸਣਯੋਗ ਹੈ ਕਿ ਪੁਲਸ ਨੇ ਹਾਲ ਹੀ ’ਚ ਨੀਰਜ ਬੱਤਰਾ ਨੂੰ ਗਿ੍ਰਫਤਾਰ ਕਰਕੇ ਇਹ ਦਾਅਵਾ ਕੀਤਾ ਸੀ ਕਿ ਇਸ ਦਾ ਸੰਬੰਧ ਸ਼ਰਾਬ ਦੀ ਖੇਪ ਨਾਲ ਹੈ। ਸੂਤਰਾਂ ਅਨੁਸਾਰ ਪੁਲਸ ਨੇ ਉਕਤ ਮਾਮਲੇ ਵਿਚ ਹੁਣ ਧੋਖਾਦੇਹੀ ਕਰਨ ਦੀਆਂ ਧਾਰਾਵਾਂ ਨੂੰ ਵੀ ਜੋਡ਼ ਦਿੱਤਾ ਹੈ। ਜੋ ਧਾਰਾਵਾਂ ਜੋਡ਼ੀਆਂ ਗਈਆਂ ਹਨ ਉਸ ਵਿਚ ਧਾਰਾ 420, 465, 467, 468, 471, 120-ਬੀ ਸ਼ਾਮਲ ਹੈ। ਇਸ ਦੇ ਨਾਲ ਹੀ ਪੁਲਸ ਨੇ ਦੋਸ਼ੀ ਨੀਰਜ ਬੱਤਰਾ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਦੇ ਆਧਾਰ ’ਤੇ ਭਾਜਪਾ ਦੇ ਕੁਝ ਨੇਤਾਵਾਂ, ਜਿਨ੍ਹਾਂ ਦੀ ਪਛਾਣ ਬੱਲੂ ਵਾਲੀਆ, ਸੰਜੀਵ ਛਾਬਡ਼ਾ ਵਸੀਕਾ ਨਵੀਸ, ਪੰਕਜ ਸਲੋਨਾ, ਗੌਰਵ ਅਤੇ ਸੰਜੀਵ ਕੁਮਾਰ ਹੈ, ਨੂੰ ਵੀ ਸਬੰਧਤ ਪੁਲਸ ਕੇਸ ’ਚ ਨਾਮਜ਼ਦ ਕਰ ਦਿੱਤਾ ਹੈ।

ਇਸ ਦੌਰਾਨ ਭਾਜਪਾ ਨੇਤਾ ਬੱਲੂ ਵਾਲੀਆ ਅਤੇ ਸੰਜੀਵ ਕੁਮਾਰ ਨੇ ਕਿਹਾ ਹੈ ਕਿ ਪੁਲਸ ਦੀ ਉਕਤ ਕਾਰਵਾਈ ਰਾਜਸੀ ਰੰਜਿਸ਼ ਦੇ ਤਹਿਤ ਕੀਤੀ ਜਾ ਰਹੀ ਹੈ, ਦੂਜੇ ਪਾਸੇ ਭਾਜਪਾ ਨੇਤਾਵਾਂ ਦੇ ਇਕ ਵਫਦ ਵਲੋਂ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਉਕਤ ਮਾਮਲਾ ਰਾਜਸੀ ਗਲਿਆਰਿਆਂ ਵਿਚ ਭਾਰੀ ਚਰਚਾ ਦਾ ਕੇਂਦਰ ਬਣ ਗਿਆ ਹੈ। ਇਸ ਦੌਰਾਨ ‘ਜਗ ਬਾਣੀ’ ਵੱਲੋਂ ਜਦ ਉਕਤ ਮਾਮਲੇ ਨੂੰ ਲੈੈ ਕੇ ਐੱਸ. ਐੱਚ. ਓ. ਸਿਟੀ ਵਿਜੇ ਕੰਵਰ ਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਦਾ ਦੌਰ ਪੁਲਸ ਵੱਲੋਂ ਜਾਰੀ ਹੈ। ਦੋਸ਼ੀ ਨੀਰਜ ਬੱਤਰਾ ਵੱਲੋਂ ਪੁਲਸ ਪੁੱਛਗਿਛ ਦੌਰਾਨ ਕਈ ਵੱਡੇ ਅਹਿਮ ਖੁਲਾਸੇ ਕੀਤੇ ਗਏ ਹਨ। ਪੁਲਸ ਸ਼ਰਾਬ ਸਮੱਗਲਿੰਗ ਦੇ ਉਕਤ ਮਾਮਲੇ ਦੀ ਤਹਿ ਤੱਕ ਜਾ ਕੇ ਜਾਂਚ ਪੂਰੀ ਕਰੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਨਿਰਪੱਖ ਢੰਗ ਨਾਲ ਪੁਲਸ ਕਾਰਵਾਈ ਨੂੰ ਪੂਰਾ ਕੀਤਾ ਜਾਵੇਗਾ। ਉਥੇ ਜਾਣਕਾਰਾਂ ਦੀ ਰਾਏ ਹੈ ਵਿਚ ਜੇ ਪੁਲਸ ਜਾਂਚ ਸਹੀ ਹੈ ਅਤੇ ਸਾਰੇ ਤੱਥਾਂ ਨੂੰ ਪੁਲਸ ਜਾਂਚ ਅਧਿਕਾਰੀ ਸਹੀ ਪ੍ਰਮਾਣਿਤ ਕਰ ਦਿੰਦੇ ਹਨ ਤਾਂ ਇਹ ਆਪਣੇ ਆਪ ਵਿਚ ਬੇਹੱਦ ਵੱਡਾ ਖੁਲਾਸਾ ਹੋਣਾ ਤੈਅ ਹੈ।

shivani attri

This news is Content Editor shivani attri