''ਸੀਰੀਅਲ ਰੇਪਿਸਟ ਤੇ ਕਿਲਰ'' ਚੜ੍ਹਿਆ ਪੁਲਸ ਹੱਥੇ (ਵੀਡੀਓ)

07/02/2017 7:19:05 AM

ਜਲੰਧਰ— ਜਲੰਧਰ ਦੀ ਬਸਤੀ ਬਾਵਾ ਖੇਲ ਪੁਲਸ ਨੇ ਸੀਰੀਅਲ ਰੇਪਿਸਟ ਅਤੇ ਕਿਲਰ ਨੂੰ ਕਾਬੂ ਕੀਤਾ ਹੈ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ ਬਸਤੀ ਮਿੱਠੂ ਦੇ ਲੋਕਾਂ ਨੇ ਉਸ ਵੇਲੇ ਫੜਿਆ ਜਦੋਂ ਉਕਤ ਦੋਸ਼ੀ ਇੱਕ 8 ਸਾਲਾਂ ਬੱਚੀ ਨਾਲ ਘਿਨੌਨੀ ਹਰਕਤ ਨੂੰ ਅੰਜਾਮ ਦੇਣ ਲੱਗਾ ਸੀ। ਡੀ.ਸੀ. ਨੇ ਦੱਸਿਆ ਕਿ ਦੋਸ਼ੀ ਰਾਜਿੰਦਰ ਸਿੰਘ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਜਿਸ ਤਹਿਤ ਇਸ ਨੂੰ ਸਜ਼ਾ ਵੀ ਹੋਈ ਸੀ। ਫਿਲਹਾਲ ਪੁਲਸ ਇਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ 'ਚ ਦੋਸ਼ੀ ਨੂੰ ਫੜ੍ਹਣ ਵਾਲੇ ਮੁੱਹਲਾ ਵਾਸੀਆਂ ਨੂੰ ਪੁਲਸ ਵੱਲੋਂ ਸਨਮਾਨਿਤ ਵੀ ਕੀਤਾ ਗਿਆ।