ਨਾਬਾਲਗ ਲੜਕੀ ਨੂੰ ਆਰ. ਪੀ. ਐੱਫ. ਰਾਮਾ ਨੇ ਕੀਤਾ ਪਰਿਵਾਰ ਹਵਾਲੇ

10/24/2017 3:37:36 PM

ਰਾਮਾ ਮੰਡੀ (ਪਰਮਜੀਤ) — ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਬੀਤੀ ਰਾਤ ਇਕ ਨਾਬਾਲਗ ਲੜਕੀ ਮਿਲੀ, ਜਿਸ ਨੂੰ ਪੂਰੀ ਪੁੱਛਗਿੱਛ ਕਰਨ ਤੋਂ ਬਾਅਦ ਰੇਲਵੇ ਸਟੇਸ਼ਨ ਆਰ. ਪੀ. ਐੱਫ. ਪੁਲਸ ਨੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ਰਾਮਾਂ 'ਤੇ ਬੀਤੀ ਰਾਤ ਪਲੇਟਫਾਰਮ 'ਤੇ ਨਾਬਾਲਗ ਲੜਕੀ ਮਿਲੀ। ਰੇਲਵੇ ਸਟੇਸ਼ਨ 'ਤੇ ਡਿਊਟੀ 'ਤੇ ਤਾਇਨਾਤ ਆਰ. ਪੀ. ਐੱਫ. ਹੈਡ ਕਾਂਸਟੇਬਲ ਪ੍ਰਵੀਨ ਕੁਮਾਰ ਵਲੋਂ ਨਾਬਾਲਗ ਲੜਕੀ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਸ ਨੂੰ ਸਟੇਸ਼ਨ ਮਾਸਟਰ ਰਾਮਾ ਕੋਲ ਲੈ ਜਾਇਆ ਗਿਆ ਤੇ ਇਸ ਦੀ ਜਾਣਕਾਰੀ ਏ. ਐੱਸ. ਆਈ., ਆਰ. ਪੀ. ਐੱਫ., ਰਾਮਾ ਰਾਮ ਕਿਸ਼ਨ ਧਵਨ ਨੂੰ ਤੁਰੰਤ ਦਿੱਤੀ ਗਈ।
ਸਟੇਸ਼ਨ ਮਾਸਟਰ ਦੀ ਮੌਜੂਦਗੀ 'ਚ ਪੁੱਛਣ 'ਤੇ ਉਕਤ ਲੜਕੀ ਨੇ ਬਿਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਦੱਸੇ ਘਰੋਂ ਭੱਜ ਕੇ ਆਉਣ ਦੀ ਗੱਲ ਦੱਸੀ। ਜਿਸ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਪਤਾ ਦੱਸਿਆ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਰ. ਪੀ. ਐੱਫ. ਰੇਲਵੇ ਸਟੇਸ਼ਨ ਰਾਮਾਂ ਵਲੋਂ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ। ਇਸ ਮੌਕੇ 'ਤੇ ਮਹਿਲਾ ਕਾਂਸਟੇਬਲ ਆਰ. ਪੀ. ਐੱਫ. ਦੀ ਨਿਗਰਾਨੀ 'ਚ ਨਾਬਾਲਗ ਲੜਕੀ ਨੂੰ ਰੇਲਵੇ ਸਟੇਸ਼ਨ ਤੇ ਰੱਖਿਆ ਗਿਆ ਸੀ।
ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਾਮਾ ਮੰਡੀ ਰੇਲਵੇ ਸਟੇਸ਼ਨ 'ਤੇ ਪਹੁੰਚੇ, ਜਿਥੇ ਆਰ. ਪੀ. ਐੱਫ. ਰੇਲਵੇ ਪੁਲਸ ਚੌਕੀ ਰਾਮਾਂ ਦੇ ਇੰਚਾਰਜ ਰਾਮ ਕਿਸ਼ਨ ਧਵਨ ਤੇ ਹੈੱਡ ਕਾਂਸਟੇਬਲ ਪ੍ਰਵੀਨ ਕੁਮਾਰ ਨਾਬਾਲਗ ਲੜਕੀ ਸਮੇਤ ਪਰਿਵਾਰਕ ਮੈਂਬਰਾਂ ਨੂੰ ਮਹਿਲਾ ਤੇ ਬਾਲ ਕਲਿਆਣ ਸਮੀਤਿ ਦਫਤਰ ਸਿਰਸਾ 'ਚ ਲੈ ਜਾ ਕੇ ਪੂਰੀ ਪੁੱਛਗਿੱਛ ਕਰਨ ਮਗਰੋਂ ਲੜਕੀ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆਂ ਗਿਆ। ਆਪਣੀ ਲੜਕੀ ਨੂੰ ਸਹੀ ਸਲਾਮਤ ਦੇਖ ਕੇ ਪਰਿਵਾਰ ਨੇ ਆਰ. ਪੀ. ਐੱਫ ਰੇਲਵੇ ਪੁਲਸ ਰਾਮਾ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ।