ਪੁਲਸ ਨੇ ਈਮਾਨਦਾਰੀ ਦੀ ਪੇਸ਼ ਕੀਤੀ ਮਿਸਾਲ, ਲੱਭਿਆ ਆਈਫੋਨ ਮਾਲਕ ਨੂੰ ਕੀਤਾ ਵਾਪਸ

01/17/2018 6:07:24 PM

ਗੜ੍ਹਦੀਵਾਲਾ (ਜਤਿੰਦਰ)— ਈਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਪੁਲਸ ਥਾਣਾ ਗੜ੍ਹਦੀਵਾਲਾ ਦੇ ਮੁੱਖ ਮੁਨਸ਼ੀ ਵਿਸ਼ਨੂੰ ਰਾਮ ਅਤੇ ਸਹਾਇਕ ਮੁਨਸ਼ੀ ਨਵਦੀਪ ਸਿੰਘ ਨੇ ਉਨ੍ਹਾਂ ਨੂੰ ਲੱਭਿਆ ਆਈਫੋਨ ਮੋਬਾਇਲ ਉਸ ਦੇ ਮਾਲਕ ਨੂੰ ਸੌਂਪ ਦਿੱਤਾ। ਮੁਨਸ਼ੀ ਵਿਸ਼ਨੂੰ ਰਾਮ ਨੇ ਦੱਸਿਆ ਕਿ ਥਾਣੇ ਦੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਬੱਸ ਸਟੈਂਡ ਗੜ੍ਹਦੀਵਾਲਾ ਵਿਚੋਂ ਇਕ ਆਈਫੋਨ ਮਿਲਿਆ, ਜੋ ਡਾ. ਬਲਵੀਰ ਸਿੰਘ ਮਿਨਹਾਸ ਵਾਸੀ ਚੱਕ ਲਾਦੀਆਂ ਦਾ ਸੀ। ਬੀਤੇ ਦਿਨ ਉਨ੍ਹਾਂ ਨੂੰ ਮੋਬਾਇਲ ਫੋਨ ਕੇ ਪੰਜਾਬ ਪੁਲਸ ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਮੋਬਾਇਲ ਦੀ ਕੀਮਤ ਲਗਭਗ 25 ਹਜ਼ਾਰ ਰੁਪਏ ਬਣਦੀ ਹੈ। ਡਾ. ਮਿਨਹਾਸ ਨੇ ਮੋਬਾਇਲ ਸੌਂਪਣ 'ਤੇ ਪੁਲਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ।