ਸੁਲਤਾਨਪੁਰ ਲੋਧੀ ਪੁਲਸ ਵਲੋਂ ਸਾਢੇ 4 ਕਿਲੋ ਅਫੀਮ ਸਮੇਤ ਸਮੱਗਲਰ ਗ੍ਰਿਫਤਾਰ

03/08/2020 4:32:32 PM

ਸੁਲਤਾਨਪੁਰ ਲੋਧੀ (ਸੋਢੀ ) – ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ’ਚ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਨੇੜੇ ਲਗਾਏ ਨਾਕੇ ਦੌਰਾਨ ਇਕ ਨੌਜਵਾਨ ਨੂੰ ਸਾਢੇ 4 ਕਿਲੋਗਰਾਮ ਅਫੀਮ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ । ਇਸ ਸੰਬੰਧੀ ਅੱਜ ਦੁਪਹਿਰ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਸਰਬਜੀਤ ਸਿੰਘ ਵਲੋਂ ਨਾਕਾ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਸਵਿਫਟ ਕਾਰ ਨੰਬਰ ਏ ਐਸ 01 ਏ ਐਫ 9318 ਲੋਹੀਆਂ ਚੁੰਗੀ ਵਲੋਂ ਆਉਂਦੀ ਦੇਖੀ ਜਿਸਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਸਵਿਫਟ ਕਾਰ ਚਾਲਕ ਗੱਡੀ ਖੜ੍ਹੀ ਕਰਕੇ ਬਾਹਰ ਨਿੱਕਲਿਆ ਜਿਸਨੇ ਆਪਣਾ ਨਾਮ ਗੁਰਬੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੁਹੱਲਾ ਮੱਲਿਆ , ਬਾਠ ਰੋਡ ਤਰਨਤਾਰਨ ਦੱਸਿਆ । ਜਿਸਦੇ ਹੱਥ ’ਚ ਮੋਮੀ ਲਿਫਾਫਾ ਫੜਿਆ ਹੋਇਆ ਸੀ ਜਿਸਨੂੰ ਸੁੱਟ ਕੇ ਕਦਮੀ ਤੁਰ ਪਿਆ ਤਾਂ ਇੰਸਪੈਕਟਰ ਸਰਬਜੀਤ ਸਿੰਘ ਨੇ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰ ਲਿਆ ।

ਉਨ੍ਹਾਂ ਦੱਸਿਆ ਕਿ ਮੋਮੀ ਲਿਫਾਫੇ ’ਚੋਂ 4 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ , ਉਕਤ ਖਿਲਾਫ ਧਾਰਾ 18,61,85 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ । ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਫਿਰ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਮਾਲ ਕਿੱਥੇ ਕਿੱਥੇ ਸਪਲਾਈ ਦੇਣ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ’ਚ ਗੁਰਬੀਰ ਸਿੰਘ ਨੇ ਮੰਨਿਆ ਕਿ ਉਸਨੇ ਪਹਿਲਾਂ ਵੀ ਤਿੰਨ ਵਾਰ ਮਨੀਪੁਰ ਤੋਂ 4  ਵਾਰ ਮਾਲ ਲਿਆ ਕੇ ਅੱਗੇ ਸਪਲਾਈ ਕੀਤਾ ਸੀ , ਉਸਦਾ ਲੱਖਾਂ ਰੁਪਏ ਦਾ ਧੰਦਾ ਚੱਲ ਰਿਹਾ ਸੀ । ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਉਕਤ ਮੁਲਜ਼ਮ ਗੁਰਬੀਰ ਸਿੰਘ 2017 ’ਚ ਇਕ ਪਿੰਡ ਚ ਗ੍ਰੰਥੀ ਵੀ ਰਹਿ ਚੁੱਕਾ ਹੈ । ਇਸ ਸਮੇ ਉਨ੍ਹਾਂ ਨਾਲ ਸਰਬਜੀਤ ਸਿੰਘ ਤੋਂ ਇਲਾਵਾ ਸੁਲਤਾਨਪੁਰ ਦੇ ਸਿਟੀ ਇੰਚਾਰਜ ਮਨਜੀਤ ਸਿੰਘ ਵੀ ਨਾਲ ਸਨ ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਕਰੀਬ 20 ਕਰੋੜ ਦੀ ਹੈਰੋਇਨ ਬਰਾਮਦ      

Gurminder Singh

This news is Content Editor Gurminder Singh