ਪੰਜਾਬ ਸਰਕਾਰ ਨੇ ਪੁਲਸ ਅਧਿਕਾਰੀਆਂ ਦੇ ਕੀਤੇ ਤਬਾਦਲੇ

04/01/2016 2:48:44 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਕੁਝ ਪੁਲਸ ਅਧਿਕਾਰੀਆਂ ਦਾ ਸ਼ੁੱਕਰਵਾਰ ਨੂੰ ਤਬਾਦਲਾ ਕੀਤਾ ਹੈ। ਇਸ ਸੂਚੀ ਮੁਤਾਬਕ ਜਲੰਧਰ ਦੀ ਏ. ਡੀ. ਸੀ. ਪੀ. ਟ੍ਰੈਫਿਕ ਅਮਨੀਤ ਕੌਂਡਲ ਨੂੰ ਏ. ਡੀ. ਸੀ. ਪੀ. ਹੈੱਡ ਕੁਆਰਟਰ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੂੰ ਏ. ਸੀ. ਪੀ. ਹੈੱਡ ਕੁਆਰਟਰ ਜਲੰਧਰ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਏ. ਸੀ. ਪੀ. ਹੈੱਡ ਕੁਆਰਟਰ ਕੁਲਵੰਤ ਸਿੰਘ ਹੀਰ ਨੂੰ ਏ. ਡੀ. ਸੀ. ਪੀ. ਟ੍ਰੈਫਿਕ ਜਲੰਧਰ ਵਜੋਂ ਤਾਇਨਾਤ ਕੀਤਾ ਗਿਆ ਹੈ। 

Babita Marhas

This news is News Editor Babita Marhas