ਭਰੇ ਬਾਜ਼ਾਰ ''ਚ ਪੁਲਸ ਮੁਲਾਜ਼ਮ ਨੂੰ ਨੌਜਵਾਨ ਨੇ ਸਿਖਾਇਆ ਸਬਕ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ (ਵੀਡੀਓ)

03/27/2017 4:11:49 PM

ਜਲੰਧਰ : ਕੁਝ ਮੁਲਾਜ਼ਮਾਂ ਦੀ ਮਾੜੀ ਕਾਰਗੁਜ਼ਾਰੀ ਸਦਕਾ ਅਕਸਰ ਵਿਵਾਦਾਂ ਵਿਚ ਰਹਿਣ ਵਾਲੀ ਪੰਜਾਬ ਪੁਲਸ ਦੇ ਜਵਾਨ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿਚ ਪੰਜਾਬ ਪੁਲਸ ਦਾ ਇਕ ਜਵਾਨ ਪਹਿਲਾਂ ਤਾਂ ਆਟੋ ਵਿਚ ਸਫਰ ਕਰਦਾ ਹੈ ਅਤੇ ਫਿਰ ਬਿਨਾਂ ਕਿਰਾਇਆ ਦਿੱਤੇ ਹੀ ਉਥੋਂ ਚੱਲਦਾ ਬਣਦਾ ਹੈ। ਆਟੋ ਵਿਚ ਬੈਠਾ ਇਕ ਵਿਅਕਤੀ ਜਦੋਂ ਉਕਤ ਮੁਲਾਜ਼ਮ ਨੂੰ ਰੋਕ ਕੇ ਇਸ ਦਾ ਵਿਰੋਧ ਕਰਦਾ ਹੈ ਅਤੇ ਮੁਲਾਜ਼ਮ ਨੂੰ ਪੈਸੇ ਦੇਣ ਲਈ ਮਜਬੂਰ ਕਰਦਾ ਹੈ ਤਾਂ ਮੁਲਾਜ਼ਮ ਦਸ ਰੁਪਏ ਦੇ ਕੇ ਉਥੋਂ ਚਲਾ ਜਾਂਦਾ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਪੰਜਾਬ ਪੁਲਸ ਦੇ ਮੁਲਾਜ਼ਮ ਅਜਿਹੇ ਵਿਵਾਦਾਂ ਵਿਚ ਘਿਰੇ ਹੋਣ ਇਸ ਤੋਂ ਪਹਿਲਾਂ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਇਹ ਵੀਡੀਓ ਕਿੱਥੋਂ ਦੀ ਹੈ ਇਹ ਤਾ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਵਲੋਂ ਮੁਲਾਜ਼ਮ ਨੂੰ ਸਬਕ ਸਿਖਾਉਣ ਵਾਲੇ ਨੌਜਵਾਨ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh