ਵਿਆਹੁਤਾ ਤੇ ਉਸਦੇ 4 ਮਹੀਨੇ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ''ਚ, ਮਾਂ, ਭਰਾ ਤੇ 4 ਹੋਰਾਂ ਖਿਲਾਫ ਮੁਕੱਦਮਾ ਦਰਜ

08/05/2017 12:20:11 PM

ਫ਼ਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ ਸ਼ਹਿਰ ਥਾਣੇ ਦੀ ਪੁਲਸ ਨੇ ਲੜਕੀ ਅਤੇ ਉਸਦੇ 4 ਮਹੀਨੇ ਦੇ ਬੱਚੇ ਨੂੰ ਕਥਿਤ ਰੂਪ ਵਿਚ ਅਗਵਾ ਕਰਨ ਦੇ ਦੋਸ਼ ਵਿਚ ਲੜਕੀ ਦੀ ਮਾਂ, ਭਰਾ ਅਤੇ 2 ਅਣਪਛਾਤਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਮੁਦੱਈ ਸਲੀਮ ਪੁੱਤਰ ਦਾਰਾ ਸਿੰਘ ਨੇ ਦੱਸਿਆ ਕਿ ਉਸਨੇ ਸੀਤਾ ਨਾਮੀ ਲੜਕੀ ਨਾਲ ਕੋਰਟ ਮੈਰਿਜ ਕਰਵਾਈ ਸੀ ਅਤੇ ਆਪਣੇ ਜਾਨ-ਮਾਲ ਦੀ ਰੱਖਿਆ ਲਈ ਅਦਾਲਤ ਤੋਂ ਸੁਰੱਖਿਆ ਮੰਗੀ ਸੀ।ਸ਼ਿਕਾਇਤਕਰਤਾ ਅਨੁਸਾਰ ਬੀਤੀ ਸ਼ਾਮ ਗੁਰੂ ਰਾਮਦਾਸ ਨਗਰ ਫਿਰੋਜ਼ਪੁਰ ਸ਼ਹਿਰ ਦੇ ਏਰੀਆ ਵਿਚ ਸੀਤਾ ਦੀ ਮਾਂ ਵੀਨਾ, ਭਾਈ ਪਵਨ, ਸਾਹਿਬ ਅਤੇ ਮੌੜ ਆਦਿ ਸ਼ਿਕਾਇਤਕਰਤਾ ਦੀ ਪਤਨੀ ਸੀਤਾ ਅਤੇ ਉਸਦੇ 4 ਮਹੀਨੇ ਦੇ ਬੱਚੇ ਨੂੰ ਕਥਿਤ ਰੂਪ ਵਿਚ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।