ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲਸ ਨੇ ਜਾਂਚ ਦਾ ਦਾਇਰਾ ਵਧਾਇਆ

02/17/2018 1:22:51 AM

ਪਠਾਨਕੋਟ/ਮਾਧੋਪੁਰ, (ਸ਼ਾਰਦਾ, ਜੱਗੀ)- ਪਿੰਡ ਥਰਿਆਲ ਦੇ ਸਾਬਕਾ ਸੈਨਿਕ ਰਾਮ ਬਲੀ ਦੀ ਬੀਤੇ ਦਿਨ ਨਹਿਰ ਦੀ ਪਟੜੀ ਕੋਲ ਝਾੜੀਆਂ 'ਚੋਂ ਲਾਸ਼ ਬਰਾਮਦ ਹੋਈ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਰਾਮ ਬਲੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ, ਜਿਸ ਸੰਬੰਧ 'ਚ ਪੁਲਸ ਨੇ ਜਾਂਚ ਅੱਗੇ ਵਧਾਉਂਦੇ ਹੋਏ ਅੱਜ ਮ੍ਰਿਤਕ ਦੇ ਪੁੱਤਰ ਧਰਮਿੰਦਰ ਦੇ ਬਿਆਨ ਕਲਮਬੱਧ ਕੀਤੇ।
ਐੱਸ. ਪੀ. (ਡੀ.) ਧਰਮਵੀਰ, ਡੀ. ਐੱਸ. ਪੀ. ਕੁਲਦੀਪ ਸਿੰਘ ਤੇ ਸ਼ਾਹਪੁਰਕੰਢੀ ਥਾਣੇ ਦੇ ਇੰਚਾਰਜ ਕੇ. ਪੀ. ਸਿੰਘ, ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਅਨੁਸਾਰ ਪੁਲਸ ਉਨ੍ਹਾਂ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਨਾਲ ਮ੍ਰਿਤਕ ਦੀ ਕੁਝ ਦਿਨ ਪਹਿਲਾਂ ਬਹਿਸ ਹੋਈ ਸੀ। ਪੁਲਸ ਨੇ ਅੱਜ ਮ੍ਰਿਤਕ ਦੇ ਘਰ ਜਾ ਕੇ ਵੀ ਪਰਿਵਾਰ ਨਾਲ ਗੱਲਬਾਤ ਕੀਤੀ। ਡੀ.ਐੱਸ.ਪੀ. ਕੁਲਦੀਪ ਨੇ ਕਿਹਾ ਕਿ ਜਾਂਚ ਜਾਰੀ ਹੈ।