ਪੁਲਸ ਨੇ ਦੇਹ ਵਪਾਰ ਦੇ ਅੱਡੇ ''ਤੇ ਛਾਪਾ ਮਾਰ ਕੇ 3 ਕੁੜੀਆਂ ਨੂੰ ਕੀਤਾ ਕਾਬੂ, ਇੰਝ ਤੈਅ ਹੁੰਦੇ ਸੀ ਰੇਟ, ਪੜ੍ਹੋ ਹੈਰਾਨ ਕਰਦੀ ਖਬਰ

04/18/2017 6:39:45 PM

ਜ਼ੀਰਕਪੁਰ (ਜ. ਬ.)— ਪੁਲਸ ਨੇ ਤਿੰਨ ਲੜਕੀਆਂ ਸਮੇਤ 5 ਲੋਕਾਂ ਨੂੰ ਦੇਹ ਵਪਾਰ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੰਬਾਲਾ-ਚੰਡੀਗੜ੍ਹ ਰੋਡ ''ਤੇ ਸਥਿਤ ਰਿਸ਼ੀ ਅਪਾਰਟਮੈਂਟ ਵਿਚ ਗੁਰਜੀਤ ਸਿੰਘ ਅਤੇ ਪ੍ਰਿੰਸ ਨਾਮਕ ਵਿਅਕਤੀ ਦੇਹ ਵਪਾਰ ਦਾ ਧੰਦਾ ਕਰਦੇ ਹਨ। ਸੂਚਨਾ ਮਿਲਦੇ ਹੀ ਪੁਲਸ ਨੇ ਇਸ ਧੰਦੇ ਦਾ ਪਰਦਾਫਾਸ਼ ਕਰਨ ਲਈ ਸਹਾਇਕ ਥਾਣਾ ਮੁਖੀ ਵਰਮਾ ਸਿੰਘ ਦੀ ਅਗਵਾਈ ਵਿਚ ਇਕ ਟੀਮ ਗਠਿਤ ਕੀਤੀ। ਇਸੇ ਦੌਰਾਨ ਜਾਣਕਾਰੀ ਮਿਲੀ ਕਿ ਗੁਰਜੀਤ ਅਤੇ ਪ੍ਰਿੰਸ ਆਲਟੋ ਕਾਰ ਵਿਚ ਲੜਕੀਆਂ ਨੂੰ ਬਿਠਾ ਕੇ ਦੇਹ ਵਪਾਰ ਦਾ ਧੰਦਾ ਕਰਾਉਣ ਲਈ ਲਿਜਾ ਰਿਹਾ ਹੈ।
ਪੁਲਸ ਨੇ ਇਕ ਫਰਜ਼ੀ ਗਾਹਕ ਉਨ੍ਹਾਂ ਕੋਲ ਰੇਟ ਤੈਅ ਕਰਨ ਲਈ ਭੇਜਿਆ, ਜਿਸਦੇ ਬਾਅਦ ਮੌਕੇ ''ਤੇ ਛਾਪੇਮਾਰੀ ਕਰਕੇ ਲੜਕੀਆਂ ਸਮੇਤ 5 ਲੋਕਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ 3 ਲੜਕੀਆਂ ਦੀ ਉਮਰ 19 ਤੋਂ 25 ਦੇ ਦਰਮਿਆਨ ਹੈ ਅਤੇ ਉਹ ਲੁਧਿਆਣਾ, ਪੰਚਕੂਲਾ ਅਤੇ ਜਮਨਾਨਗਰ ਦੀਆਂ ਹਨ, ਜੋ ਕੁਝ ਸਮਾਂ ਪਹਿਲਾਂ ਇਸ ਧੰਦੇ ਵਿਚ ਆਈਆਂ ਹਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ 2 ਤੋਂ 5 ਹਜ਼ਾਰ ਰੁਪਏ ਪ੍ਰਤੀ ਲੜਕੀ ਵਸੂਲਦੇ ਹਨ। ਪੁਲਸ ਨੇ ਕੇਸ ਦਰਜ ਕਰਕੇ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਸਾਰਿਆਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।

Gurminder Singh

This news is Content Editor Gurminder Singh