ਪੰਜਾਬ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਗੁੱਟੀ ਗੈਂਗ ਭਾਰੀ ਮਾਤਰਾ ''ਚ ਅਸਲੇ ਸਮੇਤ ਗ੍ਰਿਫਤਾਰ (ਵੀਡੀਓ)

02/20/2017 6:04:52 PM

ਰੂਪਨਗਰ (ਵਿਜੇ)-ਹਿਮਾਚਲ ਪ੍ਰਦੇਸ਼ ''ਚ ਸਰਗਰਮ ਗੁੱਟੀ ਗੈਂਗ, ਜੋ ਕਿ ਕਤਲ ਅਤੇ ਹੋਰ ਸੰਗੀਨ ਜੁਰਮਾ ''ਚ ਲੋੜੀਂਦੇ ਹਨ, ਦਾ ਪਰਦਾਫਾਸ਼ ਕਰਨ ਅਤੇ ਉਨ੍ਹਾਂ ਪਾਸੋ ਭਾਰੀ ਮਾਤਰਾ ''ਚ ਅਸਲਾ ਐਮੂਨੇਸ਼ਨ ਬ੍ਰਾਮਦ ਕਰਨ ''ਚ ਰੂਪਨਗਰ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਇਹ ਪ੍ਰਗਟਾਵਾ ਵਰਿੰਦਰਪਾਲ ਸਿੰਘ ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ । ਉਨ੍ਹਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਗੈਂਗਸਟਰਾਂ ਦੀ ਨਕਲੋ ਹਰਕਤ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪਹਿਲਾ ਹੀ ਰਣਨੀਤੀ ਬਣਾਕੇ ਇਸ ਜ਼ਿਲੇ ''ਚ ਗਸ਼ਤ ਤੇ ਨਾਕੇਬੰਦੀਆਂ ਅਸਰਦਾਰ ਢੰਗ ਨਾਲ ਤੇਜ ਕੀਤੀਆਂ ਗਈਆਂ ਸਨ।

 

ਬੀਤੀ ਸ਼ਾਮ ਮਨਜੀਤ ਸਿੰਘ ਬਰਾੜ ਪੁਲਸ ਕਪਤਾਨ ਜਾਂਚ ਰੂਪਨਗਰ ਅਤੇ ਰਣਧੀਰ ਸਿੰਘ, ਪੀ.ਪੀ.ਐੱਸ., ਉਪ ਕਪਤਾਨ ਪੁਲਸ, ਸ਼੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਅਧੀਨ ਇੰਸਪੈਕਟਰ ਕੁਲਭੂਸ਼ਣ ਸ਼ਰਮਾ, ਮੁੱਖ ਅਫਸਰ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਲੋ ਪੰਜੇਰਾ ਮੋੜ ਭਰਤਗੜ੍ਹ ਵਿਖੇ ਨਾਕਾਬੰਦੀ ਕੀਤੀ ਗਈ ਸੀ। ਜਿਨ੍ਹਾਂ ਨੂੰ ਭਰੋਸੇਯੋਗ ਮੁਖਬਰ ਰਾਂਹੀ ਇਤਲਾਹ ਮਿਲੀ ਕਿ ਮਲਕੀਤ ਸਿੰਘ ਉਰਫ ਮੱਲੀ ਪੁੱਤਰ ਕਰਮ ਚੰਦ ਪਿੰਡ ਮੋੜਾ ਥਾਣਾ ਕੀਰਤਪੁਰ ਸਾਹਿਬ, ਅਜੇ ਕੁਮਾਰ ਉਰਫ ਅਜੂ ਪੁੱਤਰ ਸਵਾਮੀ ਸਿੰਘ ਪਿੰਡ ਮੋੜੂਆ ਥਾਣਾ ਕੋਟ ਕਹਿਲੂਰ ਜ਼ਿਲਾ ਬਿਲਾਸਪੁਰ, ਬਲਵੀਰ ਸਿੰਘ ਉਰਫ ਬੱਲੂ ਪੁੱਤਰ ਹੰਸ ਰਾਜ ਵਾਸੀ ਪਿੰਡ ਮੱਖਣ ਮਾਜਰਾ ਥਾਣਾ ਬੱਦੀ ਜ਼ਿਲਾ ਸੋਲਨ, ਮਦਨ ਉਰਫ ਮੱਦੂ ਪੁੱਤਰ ਦਿਵਾਨ ਵਾਸੀ ਪਿੰਡ ਸੁਖੋਮਾਜਰੀ ਥਾਣਾ ਪਿੰਜੋਰ ਜ਼ਿਲਾ ਪੰਚਕੂਲਾ ਅਤੇ ਗੁਰਵੀਰ ਸਿੰਘ ਪੁੱਤਰ ਭਗਤ ਰਾਮ ਵਾਸੀ ਪਿੰਡ ਬੈਹਲੀ ਥਾਣਾ ਕੋਟ ਕਹਿਲੂਰ ਜ਼ਿਲਾ ਬਿਲਾਸਪੁਰ ਮਾਰੂ ਹਥਿਆਰਾ ਨਾਲ ਲੇਸ ਹੋ ਕੇ ਪਿੰਡ ਢੇਲਾਵੜ ਦੀਆਂ ਝਾੜੀਆਂ ''ਚ ਬੈਠੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ''ਚ ਹਨ। ਜਿਨ੍ਹਾਂ ਖਿਲਾਫ ਥਾਣਾ ਕੀਰਤਪੁਰ ਸਾਹਿਬ ਵਿਖੇ ਮੁਕਦਮਾ ਨੰਬਰ 22 ਮਿਤੀ 19-02-2017 ਅ/ਧ 399,402 ਆਈ.ਪੀ.ਸੀ. 25-54-59 ਅਸਲਾ ਐਕਟ ਦਰਜ ਰਜਿਸਟਰ ਕਰਕੇ ਥਾਣਾ ਕੀਰਤਪੁਰ ਸਾਹਿਬ ਅਤੇ ਸੀ.ਆਈ.ਸਟਾਫ ਰੂਪਨਗਰ ਦੀ ਪੁਲਸ ਪਾਰਟੀ ਵਲੋਂ ਮੌਕੇ ''ਤੇ ਰੇਡ ਕੀਤੀ ਗਈ। 

ਮਲਕੀਤ ਸਿੰਘ ਉਰਫ ਮੱਲੀ ਪੁੱਤਰ ਕਰਮ ਚੰਦ ਪਿੰਡ ਮੋੜਾ ਥਾਣਾ ਕੀਰਤਪੁਰ ਸਾਹਿਬ, ਅਜੇ ਕੁਮਾਰ ਉਰਫ ਅਜੂ ਪੁੱਤਰ ਸਵਾਮੀ ਸਿੰਘ ਪਿੰਡ ਮੋੜੂਆ ਥਾਣਾ ਕੋਟ ਕਹਿਲੂਰ ਜ਼ਿਲਾ ਬਿਲਾਸਪੁਰ, ਬਲਵੀਰ ਸਿੰਘ ਉਰਫ ਬੱਲੂ ਪੁੱਤਰ ਹੰਸ ਰਾਜ ਵਾਸੀ ਪਿੰਡ ਮੱਖਣ ਮਾਜਰਾ ਥਾਣਾ ਬੱਦੀ ਜ਼ਿਲਾ ਸੋਲਨ, ਮਦਨ ਉਰਫ ਮੱਦੂ ਪੁੱਤਰ ਦਿਵਾਨ ਵਾਸੀ ਪਿੰਡ ਸੁਖੋਮਾਜਰੀ ਥਾਣਾ ਪਿੰਜੋਰ ਜ਼ਿਲਾ ਪੰਚਕੂਲਾ ਨੂੰ ਮੌਕੇ ਤਂੋ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ 02 ਪਿਸਟਲ .32 ਬੋਰ ਸਮੇਤ 06 ਕਾਰਤੂਸ ਜਿੰਦਾ,  01 ਰਿਵਾਲਵਰ .32 ਬੋਰ ਸਮੇਤ 02 ਜਿੰਦਾ ਕਾਰਤੂਸ, 01 ਪਿਸਤੋਲ .315 ਬੋਰ ਦੇਸੀ ਸਮੇਤ 05 ਜਿੰਦਾ ਕਾਰਤੂਸ ਅਤੇ 01 ਪਿਸਤੋਲ .12 ਬੋਰ ਦੇਸੀ ਸਮੇਤ 08 ਜਿੰਦਾ ਕਾਰਤੂਸ ਅਤੇ 01 ਅਲਟੋ ਕਾਰ ਨੰਬਰੀ ਬ੍ਰਾਮਦ ਹੋਈ ਹੈ। ਇਨ੍ਹਾਂ ਦਾ ਪੰਜਵਾ ਸਾਥੀ ਗੁਰਵੀਰ ਸਿੰਘ ਮੋਕੇ ਤੋ ਫਾਇਦਾ ਉਠਾ ਕੇ ਭੱਜਣ ''ਚ ਕਾਮਯਾਬ ਹੋ ਗਿਆ। ਜਿਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾਕੇ ਛਾਪੇ ਮਾਰੀ ਕੀਤੀ ਜਾ ਰਹੀ ਹੈ। 

 

ਜ਼ਿਕਰਯੋਗ ਹੈ ਕਿ ਮਲਕੀਤ ਸਿੰਘ ਉਰਫ ਮੱਲੀ, ਜੋ ਕਿ ਗੁੱਟੀ ਗੈਂਗ ਦਾ ਮੁੱਖੀਆ ਹੈ, ਜੋ ਇਹ ਗੈਂਗ ਹਿਮਾਚਲ ਪ੍ਰਦੇਸ਼ ''ਚ ਸਰਗਰਮ ਹੈ। ਮਲਕੀਤ ਸਿੰਘ ਉਰਫ ਮੱਲੀ ਦੇ ਖਿਲਾਫ ਕਤਲ ਦਾ ਯਤਨ ਲੜਾਈ ਝਗੜੇ ਅਤੇ ਵੱਖ ਵੱਖ ਧਾਰਾਵਾ ਤਹਿਤ 08 ਮੁਕੱਦਮੇ ਦਰਜ ਹਨ। ਸਾਲ 2016 ''ਚ ਦਿਲਪ੍ਰੀਤ ਗੈਂਗ ਵਲੋ ਵਿਵੇਕ ਸ਼ਰਮਾ ਦਾ ਕਤਲ ਕੀਤਾ ਗਿਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 101 ਮਿਤੀ 11.11.2016 ਅ/ਧ 302,307,148,149 ਆਈ.ਪੀ.ਸੀ. 25 ਅਸਲਾ ਐਕਟ ਥਾਣਾ ਕੀਰਤਪੁਰ ਸਾਹਿਬ ਦਰਜ ਹੈ। ਜਿਸ ''ਚ ਅਜੇ ਕੁਮਾਰ ਉਰਫ ਅਜੂ ਪੁੱਤਰ ਸਵਾਮੀ ਸਿੰਘ ਪਿੰਡ ਮੋੜੂਆ ਅਤੇ ਗੁਰਵੀਰ ਸਿੰਘ ਪੁੱਤਰ ਭਗਤ ਰਾਮ ਵਾਸੀ ਪਿੰਡ ਬੈਹਲੀ ਥਾਣਾ ਕੋਟ ਕਹਿਲੂਰ ਜ਼ਿਲਾ ਬਿਲਾਸਪੁਰ, ਜ਼ਿਲਾ ਪੁਲਸ ਨੂੰ ਲੋੜੀਂਦੇ ਸਨ, ਜੋ ਇਹ ਦੋਨੋਂ ਗੈਂਗ ਮਿਲਕੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਏਰਿਆ ''ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। 

ਗ੍ਰਿਫਤਾਰ ਦੋਸ਼ੀਆ ਦੀ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਨਰੇਸ਼ ਕੁਮਾਰ ਉਰਫ ਗੁੱਟੀ ਵਾਸੀ ਪਿੰਡ ਬੈਹਲੀ ਥਾਣਾ ਕੋਟ ਕਹਿਲੂਰ ਗੁੱਟੀ ਗੈਂਗ ਦਾ ਮੁੱਖੀਆ ਸੀ। ਸਾਲ 2013 ''ਚ ਦਲਜੀਤ ਸਿੰਘ ਉਰਫ ਕਕੜ ਪੁੱਤਰ ਗੁਰਵਿੰਦਰ ਸਿੰਘ ਵਾਸੀ ਮੰਗੇਵਾਲ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੇ ਆਪਣੇ ਸਾਥੀਆਂ ਨਾਲ ਮਿਲਕੇ ਨਰੇਸ਼ ਕੁਮਾਰ ਉਰਫ ਗੁੱਟੀ ਦਾ ਗੈਂਗਵਾਰ ਕਤਲ ਕੀਤਾ ਸੀ। ਜਿਸ ਸਬੰਧੀ ਥਾਣਾ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਿਖੇ ਮੁਕੱਦਮਾ ਨੰਬਰ 61 ਮਿਤੀ 04.04.2013 ਅ/ਧ 302,148,149,427 ਆਈ.ਪੀ.ਸੀ. 25-54-59 ਅਸਲਾ ਐਕਟ ਦਰਜ ਹੈ। ਇਸ ਗੈਂਗ ਦੇ ਪੰਜਾਬ ''ਚ ਹੋਰ ਸਰਗਰਮ ਗੈਂਗਾਂ ਨਾਲ ਮੇਲ ਮਿਲਾਪ ਹੋਣ ਦਾ ਵੀ ਖੁਲਾਸਾ ਹੋਇਆ ਹੈ। ਇਹ ਨਰੇਸ਼ ਕੁਮਾਰ ਉਰਫ ਗੁੱਟੀ ਦੇ ਕਤਲ ਦੇ ਮੁੱਖ ਦੋਸ਼ੀ ਅਤੇ ਬਚਿੱਤਰ ਸਿੰਘ ਗੈਂਗ ਦੇ ਕੁਝ ਸਰਗਰਮ ਮੈਂਬਰਾਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਗ੍ਰਿਫਤਾਰ ਦੋਸ਼ੀਆ ਪਾਸੋ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ ।