ਪੁਲਸ ਵੱਲੋਂ ਭਗੌਡ਼ਾ ਗ੍ਰਿਫਤਾਰ

07/18/2018 12:06:14 AM

 ਬਟਾਲਾ,  (ਬੇਰੀ)-  ਥਾਣਾ ਸਿਵਲ ਲਾਈਨ ਦੀ ਪੁਲਸ ਅਧੀਨ ਅਾਉਂਦੀ  ਅਰਬਨ ਅਸਟੇਟ ਦੇ ਚੌਕੀ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪ੍ਰਿਤਪਾਲ ਪੁੱਤਰ ਬਲਕਾਰ ਸਿੰਘ ਵਾਸੀ  ਬਟਾਲਾ ਜੋ ਕਿ ਮੁਕੱਦਮਾ ਨੰ. 127 ’ਚ ਲੋਡ਼ੀਂਦਾ ਸੀ ਅਤੇ ਉਸਨੂੰ ਜੇ. ਐੱਮ. ਆਈ. ਸੀ. ਤਜਿੰਦਰਪ੍ਰੀਤ ਕੌਰ ਦੀ ਅਦਾਲਤ ਵੱਲੋਂ  ਅਗਸਤ 2017 ਨੂੰ ਭਗੌਡ਼ਾ ਕਰਾਰ ਦਿੱਤਾ ਗਿਆ ਸੀ, ਨੂੰ ਅੱਜ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰੇਟਰ ਕੈਲਾਸ਼ ਤੋਂ ਗ੍ਰਿਫਤਾਰ ਕਰ ਕੇ  ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ।