ਜਲੰਧਰ ਬੱਸ ਸਟੈਂਡ ਦੇ ਅੰਦਰ ਪਹੁੰਚੀ ਬੱਸ 'ਚੋਂ ਮਿਲੀ ਵਿਅਕਤੀ ਦੀ ਲਾਸ਼

06/16/2019 4:09:12 PM

ਜਲੰਧਰ (ਵਰੁਣ)— ਜਲੰਧਰ ਦੇ ਬੱਸ ਸਟੈਂਡ 'ਤੇ ਅੱਜ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਇਕ ਬੱਸ ਵਿਚੋਂ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਗੋਰਾਇਆ ਤੋਂ ਪ੍ਰਾਈਵੇਟ ਬੱਸ 'ਚ ਜਲੰਧਰ ਪਹੁੰਚੇ ਪ੍ਰਵਾਸੀ ਵਿਅਕਤੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਜਿਵੇਂ ਹੀ ਬੱਸ ਸਟੈਂਡ ਦੇ ਬਾਹਰ ਬੱਸ ਪਹੁੰਚੀ ਤਾਂ ਸਵਾਰੀਆਂ ਨੇ ਵਿਅਕਤੀ 'ਚ ਕੋਈ ਹਿਲਜੁਲ ਨਾ ਹੁੰਦੀ ਦੇਖ ਕੇ ਉਸ ਨੂੰ ਹਿਲਾਇਆ ਤਾਂ ਉਹ ਸੀਟ 'ਤੇ ਹੀ ਡਿੱਗ ਪਿਆ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।

ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ 'ਚੋਂ ਗੁਰਾਇਆ ਤੋਂ ਜਲੰਧਰ ਦੀ ਟਿਕਟ ਮਿਲੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਉਮਰ 42 ਸਾਲ ਦੇ ਕਰੀਬ ਹੈ। ਉਸ ਦੀ ਜੇਬ 'ਚੋਂ ਸਿਰਫ 25 ਰੁਪਏ ਮਿਲੇ ਹਨ ਪਰ ਪਛਾਣ ਪੱਤਰ ਨਾ ਮਿਲਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਪੁਲਸ ਨੇ ਮ੍ਰਿਤਕ ਦੀ ਪਛਾਣ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਸਾਈਲੈਂਟ ਅਟੈਕ ਹੋਣ ਕਾਰਨ ਵਿਅਕਤੀ ਦੀ ਮੌਤ ਹੋਈ ਹੈ।

shivani attri

This news is Content Editor shivani attri