ਅੰਗਰੇਜ਼ਾਂ ਦੇ ਸਮੇਂ ''ਤੇ ਹੋਣ ਵਾਲੀ ਬੀਟ ਪੈਟਰੋਲਿੰਗ ਫਿਰ ਤੋਂ ਕਰੇਗੀ ਪੁਲਸ ਫੋਰਸ

10/17/2017 3:02:30 AM

ਲੁਧਿਆਣਾ(ਰਿਸ਼ੀ)-ਅੰਗਰੇਜ਼ਾਂ ਦੇ ਸਮੇਂ ਪੁਲਸ ਫੋਰਸ ਨੂੰ ਮਜ਼ਬੂਤ ਕਰਨ ਲਈ ਕਰਵਾਈ ਜਾਣ ਵਾਲੀ ਬੀਟ ਪੈਟਰੋਲਿੰਗ ਨੂੰ ਹੁਣ ਫੁਟ ਪੈਟਰੋਲਿੰਗ ਦੇ ਨਾਂ ਨਾਲ ਕਮਿਸ਼ਨਟ੍ਰੇਟ ਪੁਲਸ ਵਲੋਂ ਸ਼ੁਰੂ ਕੀਤਾ ਗਿਆ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ 20 ਮੁਲਾਜ਼ਮਾਂ ਦੀ ਤਿਆਰ ਕੀਤੀ ਗਈ ਟੀਮ ਨੂੰ ਸੋਮਵਾਰ ਨੂੰ ਪੁਲਸ ਲਾਈਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾ ਪੁਲਸ ਕਮਿਸ਼ਨਰ ਨੇ ਸ਼ਹਿਰ ਦੀਆਂ ਪ੍ਰਮੁੱਖ ਮਾਰਕੀਟਾਂ ਦੇ ਪ੍ਰਧਾਨ ਅਕਾਲ ਮਾਰਕੀਟ ਦੇ ਮਨਪ੍ਰੀਤ ਸਿੰਘ ਬੰਟੀ, ਸ਼ੂ ਮਾਰਕੀਟ ਦੇ ਬਿੱਟੂ ਗੁੰਬਰ, ਚੌੜਾ ਬਾਜ਼ਾਰ ਦੇ ਸੰਜੀਵ ਚੌਧਰੀ, ਜਸਪਾਲ ਸਿੰਘ, ਪਿੰਡੀ ਸਟ੍ਰੀਟ ਦੇ ਜੀ. ਐੱਸ. ਚਾਵਲਾ, ਘੁੰਮਾਰਮੰਡੀ ਦੇ ਪਵਨ ਬੱਤਰਾ, ਜੇ. ਕੇ ਵਰਮਾ, ਇਲੈਕਟ੍ਰਾਨਿਕ ਮਾਰਕੀਟ ਦੇ ਜਸਮੀਤ ਮੱਕੜ ਅਤੇ ਸਾਰੇ ਜੀ. ਓ. ਅਤੇ ਥਾਣਾ ਇੰਚਾਰਜਾਂ ਨਾਲ ਮੀਟਿੰਗ ਕੀਤੀ ਅਤੇ ਫੁਟ ਪੈਟਰੋਲਿੰਗ ਨੂੰ ਸਫਲ ਬਣਾਉਣ ਲਈ ਸੁਝਾਅ ਅਤੇ ਸਹਿਯੋਗ ਮੰਗਿਆ। ਉਥੇ ਸਾਰਿਆਂ ਨੇ ਪੁਲਸ ਦਾ ਪੂਰਾ ਸਾਥ ਦੇਣ ਦੀ ਗੱਲ ਕਹੀ। 
ਪੁਲਸ ਕਮਿਸ਼ਨਰ ਢੋਕੇ ਦੇ ਅਨੁਸਾਰ ਫੁਟ ਪੈਟਰੋਲਿੰਗ ਦਾ ਮਕਸਦ ਆਮ ਜਨਤਾ ਦਾ ਪੁਲਸ ਦੇ ਨਾਲ ਤਾਲਮੇਲ ਵਧਾਉਣਾ ਹੈ ਅਤੇ ਕ੍ਰਾਈਮ ਕੰਟਰੋਲ ਅਤੇ ਡਿਟੈਕਟ ਕਰਨਾ ਹੈ। ਫੁਟ ਪੈਟਰੋਲਿੰਗ ਪੰਜਾਬ ਦੇ 6 ਸ਼ਹਿਰਾਂ 'ਚ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤ 'ਚ ਮਹਾਨਗਰ ਦੇ ਮੁੱਖ 7 ਭੀੜ-ਭਾੜ ਵਾਲੇ ਇਲਾਕਿਆਂ ਨੂੰ ਚੁਣਿਆ ਗਿਆ। ਜਿਥੇ ਹੋਣ ਵਾਲੇ ਛੋਟੇ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਫੁਟ ਪੈਟਰੋਲਿੰਗ ਕਰਵਾਈ ਜਾ ਰਹੀ ਹੈ। ਹਰੇਕ ਇਲਾਕੇ 'ਚ ਹਰ ਸਮੇਂ 2 ਮੁਲਾਜ਼ਮ ਡਿਊਟੀ ਕਰਨਗੇ। 
ਇਕ ਸਮੇਂ 'ਚ 16 ਮੁਲਾਜ਼ਮ ਕਰਨਗੇ ਡਿਊਟੀ
ਪੁਲਸ ਕਮਿਸ਼ਨਰ ਦੇ ਅਨੁਸਾਰ ਫੁਟ ਪੈਟਰੋਲਿੰਗ ਫੋਰਸ 'ਚ ਸਾਰਿਆਂ ਨੂੰ ਫਿਟਨਿਸ ਦੇ ਹਿਸਾਬ ਨਾਲ ਨਿਯੁਕਤ ਕੀਤਾ ਗਿਆ ਹੈ। ਮੁਲਾਜ਼ਮਾਂ ਨੂੰ ਸਪੈਸ਼ਲ ਟਰੇਨਿੰਗ ਦਿੱਤੀ ਗਈ ਹੈ। 
ਹਰ ਸਮੇਂ 16 ਮੁਲਾਜ਼ਮ ਡਿਊਟੀ ਕਰਨਗੇ ਜਦਕਿ 4 ਮੁਲਾਜ਼ਮਾਂ ਨੂੰ ਐਂਮਰਜੈਂਸੀ ਤੇ ਕਿਸੇ ਮੁਲਾਜ਼ਮ ਦੇ ਛੁੱਟੀ 'ਤੇ ਜਾਣ 'ਤੇ ਡਿਊਟੀ 'ਤੇ ਭੇਜਿਆ ਜਾਵੇਗਾ। ਹਰ ਮੁਲਾਜ਼ਮ ਨੂੰ ਆਪਣੇ ਇਲਾਕੇ 'ਚ 2 ਤੋਂ 3 ਕਿਲੋਮੀਟਰ ਦਾ ਸਫਰ ਤਹਿ ਕਰਨਾ ਹੋਵੇਗਾ।