ਪੁਲਸ ਨੇ ਸਾਬਕਾ ਫੌਜੀ ਤੇ ਦੋ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕੀਤਾ ਕਾਬੂ

11/21/2017 4:41:34 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਗੁਰਦਾਸਪੁਰ ਦੀ ਬਟਾਲਾ ਪੁਲਸ ਨੇ ਇਕ ਸਾਬਕਾ ਫੌਜੀ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। 
ਪੁਲਸ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਫੌਜੀ ਨੇ ਆਪਣੀ ਤਾਇਨਾਤੀ ਦੇ ਸਮੇਂ ਏ.ਕੇ47 ਕਸ਼ਮੀਰੀ ਅੱਤਵਾਦੀ ਦੇ ਮਰਨ ਤੋਂ ਬਾਅਦ ਗਾਇਬ ਕੀਤੀ ਸੀ ਤੇ ਛੁਪਾ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਫੜੇ ਗਏ ਦੋਸ਼ੀ ਨਸ਼ੇ ਦੇ ਆਦੀ ਹਨ ਤੇ ਨਸ਼ੇ ਦੀ ਪੂਰਤੀ ਲਈ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਨਾਲ ਗੈਂਗਸਟਰਾਂ ਨੂੰ ਆਪਣੇ ਟਿਕਾਣੇ 'ਤੇ ਪਨਾਹ ਵੀ ਦਿੰਦੇ ਸਨ।