ਪੁਲਸ ਨੂੰ ਨਾਲ ਲੈ ਕੇ ਹਰ ਘਰ ਜਾਏਗੀ ਨਿਗਮ ਟੀਮ

08/10/2018 2:14:26 PM

ਜਲੰਧਰ (ਖੁਰਾਣਾ)—ਨਗਰ ਨਿਗਮ ਦੇ ਨਵੇਂ ਕਮਿਸ਼ਨ ਦੀਪਰਵ ਲਾਕੜਾ ਸ਼ਹਿਰ 'ਚ ਇਕ ਨਵਾਂ ਪ੍ਰਯੋਗ ਸ਼ੁਰੂ ਕਰਨ ਜਾ ਰਹੇ ਹਨ ਜਿਸ ਦੇ ਤਹਿਤ ਨਗਰ ਨਿਗਮ ਦੀਆਂ ਟੀਮਾਂ ਪੁਲਸ ਨੂੰ ਨਾਲ ਲਿਜਾ ਕੇ ਵੱਖ-ਵੱਖ ਵਾਰਡਾਂ 'ਚ ਹਰ ਘਰ, ਹਰ ਦੁਕਾਨ ਤਕ ਜਾਣਗੀਆਂ ਅਤੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਬਿਲਡਿੰਗ ਦਾ ਨਕਸ਼ਾ ਪਾਸ ਹੈ ਜਾਂ ਨਹੀਂ, ਪ੍ਰਾਪਰਟੀ ਟੈਕਸ ਭਰਿਆ ਹੈ ਜਾਂ ਨਹੀਂ ਅਤੇ ਵਾਟਰ ਟੈਕਸ ਦਿੱਤਾ ਜਾ ਰਿਹਾ ਹੈ ਜਾਂ ਨਹੀਂ। ਇਹ ਮੁਹਿੰਮ 10 ਅਗਸਤ ਤੋਂ ਹੀ ਸ਼ੁਰੂ ਹੋ ਜਾਵੇਗੀ। ਜਿਸ ਲਈ ਪਹਿਲੇ ਪੜਾਅ 'ਚ ਕਪੂਰਥਲਾ ਰੋਡ, ਇੰਡਸਟਰੀਅਲ ਏਰੀਆ ਅਤੇ ਰਾਮਾ ਮੰਡੀ ਏਰੀਏ ਨੂੰ ਚੁਣਿਆ ਗਿਆ ਹੈ। ਇਨ੍ਹਾਂ ਖੇਤਰਾਂ ਦੇ 16 ਵਾਰਡਾਂ 'ਚ ਇਹ ਟੀਮਾਂ ਗਲੀ-ਗਲੀ ਜਾ ਕੇ ਹਰ ਪ੍ਰਾਪਰਟੀ ਦੀ ਫਿਜ਼ੀਕਲ ਜਾਂਚ ਕਰੇਗੀ। ਇਸ ਲਈ 3 ਟੀਮਾਂ ਦਾ ਗਠਨ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਵਲੋਂ ਕੀਤਾ ਗਿਆ ਹੈ। ਟੀਮਾਂ 'ਚ ਬਿਲਡਿੰਗ ਵਿਭਾਗ, ਪ੍ਰਾਪਰਟੀ ਟੈਕਸ ਬ੍ਰਾਂਚ ਅਤੇ ਵਾਟਰ ਟੈਕਸ ਵਿਭਾਗ ਦੇ ਵਰਕਰਾਂ ਤੋਂ ਇਲਾਵਾ ਨਿਗਮ ਪੁਲਸ ਦੇ ਦੋ-ਦੋ ਅਧਿਕਾਰੀ ਵੀ ਹੋਣਗੇ।

ਰਾਮਾ ਮੰਡੀ ਅਤੇ ਜੀ.ਟੀ. ਰੋਡ ਇਲਾਕੇ
ਵਾਰਡ ਨੰ. 8, 9, 10, 11, 12, 13
ਅਧਿਕਾਰੀਆਂ ਦੇ ਨਾਂ
ਬਲਜੀਤ ਸਿੰਘ (ਐਕਸੀਅਨ ਓ. ਐਂਡ ਐੱਮ.),
ਕਰਨ ਦੱਤਾ (ਐੱਸ. ਡੀ. ਓ. ਓ. ਐਂਡ ਐੱਮ.)
ਨੀਰਜ ਸ਼ਰਮਾ (ਬਿਲਡਿੰਗ ਇੰਸਪੈਕਟਰ)
ਕੇ. ਐੱਲ. ਕਪੂਰ (ਡਰਾਫਟਸਮੈਨ)
ਕੀਮਤੀ ਲਾਲ (ਪ੍ਰਾਪਰਟੀ ਟੈਕਸ ਇੰਸਪੈਕਟਰ)
ਰਵਿੰਦਰ (ਕਲਰਕ ਪ੍ਰਾਪਰਟੀ ਟੈਕਸ)
ਤਿਲਕ ਰਾਜ (ਏ. ਐੱਸ. ਆਈ. ਪੁਲਸ)
ਜਿਤੇਂਦਰ ਸਿੰਘ (ਸੀਨੀਅਰ ਕਾਂਸਟੇਬਲ)

ਕਪੂਰਥਲਾ ਰੋਡ ਖੇਤਰ
ਵਾਰਡ ਨੰ. 67, 68, 69, 73, 76, 77
ਅਧਿਕਾਰੀਆਂ ਦੇ ਨਾਂ
ਸਤਿੰਦਰ ਕੁਮਾਰ (ਐਕਸੀਅਨ ਓ ਐਂਡ ਐੱਮ.)
ਰਵਿੰਦਰ ਸਿੰਘ (ਐੱਸ. ਡੀ. ਓ. ਓ. ਐਂਡ.ਐੱਮ.)
ਅਜੀਤ ਸ਼ਰਮਾ (ਬਿਲਡਿੰਗ ਇੰਸਪੈਕਟਰ)
ਸੰਜੀਵ ਕੁਮਾਰ (ਡਰਾਫਟਸਮੈਨ)
ਨਰਿੰਦਰ (ਕਲਰਕ ਪ੍ਰਾਪਰਟੀ ਬ੍ਰਾਂਚ)
ਹੌਸਲਾ ਪ੍ਰਸਾਦ (ਕਲਰਕ ਪ੍ਰਾਪਰਟੀ ਬ੍ਰਾਂਚ)
ਰਾਜੇਸ਼ ਸ਼ਰਮਾ (ਸਬ ਇੰਸਪੈਕਟਰ ਪੁਲਸ)
ਹਰਪ੍ਰੀਤ ਲਾਲ (ਹਵਲਦਾਰ)

ਇੰਡਸਟ੍ਰੀਅਲ ਏਰੀਆ ਖੇਤਰ
ਵਾਰਡ ਨੰ. 61, 62, 63, 64
ਅਧਿਕਾਰੀਆਂ ਦੇ ਨਾਂ
ਗੁਰਚੈਨ ਸਿੰਘ (ਐਕਸੀਅਨ ਓ ਐਂਡ ਐੱਮ.)
ਭਾਗਇੰਦਰ ਸਿੰਘ (ਐੱਸ. ਡੀ. ਓ. ਓ. ਐਂਡ ਐੱਮ.)
ਜੀਤ ਪਾਲ ਜੋਸ਼ੀ (ਬਿਲਡਿੰਗ ਇੰਸਪੈਕਟਰ)
ਵਰੁਣ (ਡਰਾਫਟਸਮੈਨ)
ਬਾਲਕ੍ਰਿਸ਼ਣ (ਇੰਸਪੈਕਟਰ ਪ੍ਰਾਪਰਟੀ ਟੈਕਸ)
ਦੇਸ ਰਾਜ (ਸੇਵਾਦਾਰ ਪ੍ਰਾਪਰਟੀ ਟੈਕਸ)
ਭਗਵੰਤ ਸਿੰਘ (ਏ. ਐੱਸ. ਆਈ. ਪੁਲਸ)
ਰਾਜ ਕੁਮਾਰ (ਸੀਨੀਅਰ ਕਾਂਸਟੇਬਲ)

ਟੈਕਸ ਵਸੂਲਣ ਦੀ ਜ਼ਿੰਮੇਵਾਰੀ ਵੀ ਨਿਭਾਉਣਗੇ
ਨਿਗਮ ਕਮਿਸ਼ਨਰ ਨੇ ਕੁਝ ਸਾਲ ਪਹਿਲਾਂ ਨਿਗਮ 'ਚ ਹੋਏ ਜੀ. ਆਈ. ਐੱਸ. ਸਰਵੇ ਦਾ ਰਿਕਾਰਡ ਇਨ੍ਹਾਂ ਤਿੰਨਾਂ ਟੀਮਾਂ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਜਿਸ ਅਨੁਸਾਰ ਸਰਵੇ ਦੇ ਅੰਕੜਿਆਂ ਅਤੇ ਮੌਜੂਦਾ ਟੈਕਸ ਕੁਲੈਕਸ਼ਨ ਦੇ ਅੰਕੜਿਆਂ 'ਚ ਭਾਰੀ ਅੰਤਰ ਹੈ। ਇਹ ਟੀਮਾਂ ਇਸੇ ਅੰਤਰ ਦਾ ਪਤਾ ਲਗਾਉਣਗੀਆਂ ਅਤੇ ਜਿਨ੍ਹਾਂ ਲੋਕਾਂ ਨੇ ਬਿਲਡਿੰਗ ਵਿਭਾਗ ਦੇ ਟੈਕਸਾਂ, ਪ੍ਰਾਪਰਟੀ ਟੈਕਸ ਜਾਂ ਵਾਟਰ ਟੈਕਸ ਆਦਿ ਦੀ ਚੋਰੀ ਕੀਤੀ ਹੈ ਅਤੇ ਉਨ੍ਹਾਂ ਤੋਂ ਟੈਕਸ ਵਸੂਲਣ ਦਾ ਜ਼ਿੰਮਾ ਵੀ ਇਨ੍ਹਾਂ ਟੀਮਾਂ 'ਤੇ ਹੋਵੇਗਾ।

ਨਿਗਮ ਅਧਿਕਾਰੀਆਂ ਦੀਆਂ ਕਰਤੂਤਾਂ ਵੀ ਫੜੀਆਂ ਜਾਣਗੀਆਂ
ਇਨ੍ਹਾਂ ਟੀਮਾਂ ਦੇ ਫੀਲਡ ਵਿਚ ਉਤਰਨ ਤੋਂ ਬਾਅਦ ਜਿੱਥੇ ਹਜ਼ਾਰਾਂ ਟੈਕਸ ਚੋਰਾਂ ਦਾ ਪਤਾ ਲੱਗੇਗਾ ਉਥੇ ਉਨ੍ਹਾਂ ਨਿਗਮ ਅਧਿਕਾਰੀਆਂ ਦੀਆਂ ਕਰਤੂਤਾਂ ਵੀ ਸਾਹਮਣੇ ਆਉਣਗੀਆਂ ਜਿਨ੍ਹਾਂ ਨੇ ਨਾਲਾਇਕੀ ਤੇ ਲਾਪ੍ਰਵਾਹੀ ਦਿਖਾਉਂਦਿਆਂ ਸੈਟਿੰਗ ਕਰਦਿਆਂ ਲੋਕਾਂ ਕੋਲੋਂ ਟੈਕਸ ਨਹੀਂ ਵਸੂਲੇ ਤੇ ਨਾ ਹੀ ਉਨ੍ਹਾਂ 'ਤੇ ਕੋਈ ਕਾਰਵਾਈ ਕੀਤੀ।

ਸਬਮਰਸੀਬਲ ਪੰਪਾਂ ਦੀ ਵੀ ਹੋਵੇਗੀ ਜਾਂਚ
ਇਹ ਤਿੰਨੇ ਟੀਮਾਂ ਆਪਣੇ-ਆਪਣੇ ਖੇਤਰ ਦੇ ਹਰ ਗਲੀ-ਮੁਹੱਲੇ ਵਿਚ ਜਾ ਕੇ ਜਿਥੇ ਹਰ ਬਿਲਡਿੰਗ ਦੇ ਨਕਸ਼ੇ, ਪ੍ਰਾਪਰਟੀ ਟੈਕਸ ਤੇ ਵਾਟਰ ਟੈਕਸ ਦੀ ਰਸੀਦ ਦੀ ਮੰਗ ਕਰਨਗੀਆਂ ਉਥੇ ਇਹ ਪਤਾ ਲਗਾਉਣਾ ਵੀ ਇਨ੍ਹਾਂ ਟੀਮਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਕਿੱਥੇ-ਕਿੱਥੇ ਸਬਮਰਸੀਬਲ ਪੰਪ ਲੱਗਾ ਹੈ। ਕੀ ਉਨ੍ਹਾਂ ਦੀ ਫੀਸ ਨਿਗਮ ਦੇ ਖਾਤੇ ਵਿਚ ਜਮ੍ਹਾ ਹੋ ਰਹੀ ਹੈ ਜੇਕਰ ਨਹੀਂ ਤਾਂ ਨਾਜਾਇਜ਼ ਸਬਮਰਸੀਬਲ ਪੰਪਾਂ ਨੂੰ ਜਾਇਜ਼ ਕਰਵਾਉਣਾ ਵੀ ਇਨ੍ਹਾਂ ਟੀਮਾਂ ਦੀ ਜ਼ਿੰਮੇਵਾਰੀ ਹੋਵੇਗੀ। ਇਹ ਟੀਮਾਂ ਆਪਣੇ-ਆਪਣੇ ਖੇਤਰ ਵਿਚ ਲੱਗੇ ਸਬਮਰਸੀਬਲ ਪੰਪਾਂ ਦੀ ਰਿਪੋਰਟ ਵੀ ਉਚ ਅਧਿਕਾਰੀਆਂ ਨੂੰ ਸੌਂਪਣਗੀਆਂ।