ਟਰੈਫਿਕ ਅਧਿਕਾਰੀਆਂ ਤੋਂ ਨਾਰਾਜ਼ ਹੋਏ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ

02/17/2018 5:19:05 PM

ਜਲੰਧਰ (ਜਸਪ੍ਰੀਤ ਸਿੰਘ)— ਸ਼ਹਿਰ 'ਚ ਨੋ ਐਂਟਰੀ ਅਤੇ ਓਵਰਲੋਡਿੰਗ ਵਾਹਨਾਂ 'ਤੇ ਨਕੇਲ ਕੱਸਣ ਲਈ ਖੁਦ ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨ੍ਹਾ ਬਹੁਤ ਗੰਭੀਰ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਪੁਲਸ ਕਮਿਸ਼ਨਰ ਨੇ ਏ. ਡੀ. ਸੀ. ਪੀ. ਟਰੈਫਿਕ ਕੁਲਵੰਤ ਹੀਰ ਅਤੇ ਏ. ਸੀ. ਪੀ. ਟਰੈਫਿਕ ਹਰਭਿੰਦਰ ਭੱਲਾ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਕੋਈ ਵੀ ਲਾਪਰਵਾਹੀ ਨਹੀਂ ਵਰਤੀ ਜਾਵੇਗੀ ਅਤੇ ਜਾਣਕਾਰੀ ਮੁਤਾਬਕ ਟਰੈਫਿਕ ਪੁਲਸ ਦੇ ਜ਼ੋਨ ਇੰਚਾਰਜ, ਬੀਟ ਇੰਚਾਰਜ (ਟੈਂਗੋ) ਅਤੇ ਮੁਲਾਜ਼ਮਾਂ ਨੂੰ ਇਕ ਨਾਕੇ ਤੋਂ ਦੂਜੇ ਨਾਕੇ 'ਤੇ ਸ਼ਿਫਟ ਕਰਨ ਦੇ ਹੁਕਮ ਦਿੱਤੇ ਹਨ। ਕਾਫੀ ਮਹੀਨਿਆਂ ਤੋਂ ਇਹ ਇੰਚਾਰਜ ਇਕ ਹੀ ਜਗ੍ਹਾ 'ਤੇ ਆਪਣੇ ਨਾਕਿਆਂ 'ਤੇ ਬੈਠ ਆਪਣੇ ਹਿਸਾਬ ਨਾਲ ਟਰੈਫਿਕ ਨੂੰ ਚਲਾਉਂਦੇ ਸਨ। ਅਜਿਹੀ ਸਥਿਤੀ 'ਚ ਓਵਰਲੋਡ ਵਾਹਨਾਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਪੁਲਸ ਕਮਿਸ਼ਨਰ ਨੇ ਇਨ੍ਹਾਂ ਨੂੰ ਨਾਕਿਆਂ ਤੋਂ ਸ਼ਿਫਟ ਕਰਕੇ ਵੱਡਾ ਕਦਮ ਚੁੱਕਿਆ ਹੈ। ਜੇਕਰ ਕੋਈ ਕਿਤੇ ਵੱਡੀ ਸੈਟਿੰਗ ਦੇ ਤਹਿਤ ਓਵਰਲੋਡ ਵਾਹਨ ਐਂਟਰ ਵੀ ਕਰਦੇ ਹਨ ਤਾਂ ਉਸ 'ਤੇ ਕੰਟਰੋਲ ਕਰਕੇ ਉਸ ਨੂੰ ਰੋਕ ਦਿੱਤਾ ਜਾਵੇ, ਜਿਸ ਨਾਲ ਅੰਦਰੂਨੀ ਇਲਾਕਿਆਂ ਵਿਚ ਟਰੈਫਿਕ ਜਾਮ ਨਾ ਹੋਵੇ ਜਾਂ ਕੋਈ ਹਾਦਸੇ ਦਾ ਸ਼ਿਕਾਰ ਨਾ ਹੋਵੇ। ਇਸ ਦੌਰਾਨ ਦੇਰ ਰਾਤ 2.30 ਵਜੇ ਖੁਦ ਏ. ਡੀ. ਸੀ. ਪੀ. ਟਰੈਫਿਕ ਹੀਰ ਅਤੇ ਸਬ ਇੰਸਪੈਕਟਰ ਰਮੇਸ਼ ਨੇ 18 ਓਵਰਲੋਡ ਟਰੱਕਾਂ ਅਤੇ ਟਿੱਪਰਾਂ ਨੂੰ ਬੰਦ ਕੀਤਾ। 
ਪੁਲਸ ਕਮਿਸ਼ਨਰ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਵਿਚ ਕੋਈ ਵੀ ਓਵਰਲੋਡ ਵਾਹਨ ਜੇਕਰ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਸ 'ਤੇ ਬਣਦੀ ਕਾਰਵਾਈ ਕਰਕੇ ਉਸਨੂੰ ਜ਼ਬਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਤੁਹਾਨੂੰ ਟਰੈਫਿਕ ਕਰਮਚਾਰੀ ਦੀ ਗਲਤੀ ਨਾਲ ਓਵਰਲੋਡ ਵਾਹਨਾਂ ਦੀ ਐਂਟਰੀ ਦਿਸਦੀ ਹੈ ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕਰ ਉਸ ਦੇ ਬਾਰੇ ਦੱਸਿਆ ਜਾਵੇ ਤਾਂ ਹੀ ਉਸ ਤੇ ਕਾਰਵਾਈ ਨੂੰ ਅੰਜਾਮ ਦੇ ਸਕਣਗੇ ਅਤੇ ਉਸ ਨਾਕੇ ਦੇ ਇੰਚਾਰਜ ਅਤੇ ਕਰਮਚਾਰੀ 'ਤੇ ਬਣਦੀ ਗਲਤੀ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। 


4 ਜ਼ੋਨਾਂ ਵਿਚ ਵੰਡੀ ਗਈ ਹੈ ਟਰੈਫਿਕ 
ਪੁਲਸ : ਜ਼ੋਨ-1- ਇੰਸਪੈਕਟਰ ਅਨਿਲ ਕੁਮਾਰ
ਜ਼ੋਨ-2- ਇੰਸਪੈਕਟਰ ਰਵਿੰਦਰ ਸਿੰਘ
ਜ਼ੋਨ-3- ਇੰਸਪੈਕਟਰ ਰਣਜੀਤ ਕੁਮਾਰ
ਜ਼ੋਨ-4-ਸਬ ਇੰਸਪੈਕਟਰ ਜਗਦੀਸ਼ ਪ੍ਰਸਾਦ
ਟਰੈਫਿਕ ਪੁਲਸ ਨੂੰ ਸ਼ਹਿਰ ਵਿਚ ਟਰੈਫਿਕ ਕੰਟਰੋਲ ਕਰਨ ਲਈ 4 ਜ਼ੋਨਾਂ ਵਿਚ ਵੰਡਿਆ ਗਿਆ ਹੈ। ਜ਼ੋਨ-1 ਦੇ ਨਵੇਂ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਨੂੰ ਲਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਜ਼ੋਨ 1 ਦੇ ਇੰਚਾਰਜ ਪਹਿਲਾਂ ਰਣਜੀਤ ਕੁਮਾਰ ਸਨ, ਜਿਨ੍ਹਾਂ ਦੇ ਕੰਮ ਤੋਂ ਨਾਖੁਸ਼ ਏ. ਡੀ. ਸੀ. ਪੀ. ਟਰੈਫਿਕ ਨੇ ਉਨ੍ਹਾਂ ਨੂੰ ਜ਼ੋਨ-3 ਵਿਚ ਸ਼ਿਫਟ ਕੀਤਾ ਹੈ। ਜ਼ੋਨ-2 ਵਿਚ ਰਵਿੰਦਰ ਸਿੰਘ ਨੂੰ ਇੰਚਾਰਜ ਲਾਇਆ ਗਿਆ ਹੈ। 
ਜ਼ੋਨ 1 ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਦੇ ਨਾਲ ਬੀਟ ਅਫਸਰ (ਟੈਂਗੋ) ਏ. ਐੱਸ. ਆਈ. ਜਸਬੀਰ ਸਿੰਘ , ਏ. ਐੱਸ. ਆਈ. ਮਨਜੀਤ ਸਿੰਘ, ਏ. ਐੱਸ. ਆਈ. ਕੁਲਦੀਪ ਸਿੰਘ ਨੂੰ ਲਾਇਆ ਗਿਆ ਹੈ। ਉਨ੍ਹਾਂ ਦੇ ਅਧੀਨ ਏਰੀਏ ਹਨ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੈਸ਼ਨਲ ਹਾਈਵੇ ਦੇ ਖੱਬੇ ਜਿਵੇਂ ਵੇਰਕਾ ਮਿਲਕ ਪਲਾਂਟ, ਪਠਾਨਕੋਟ ਚੌਕ, ਲੰਮਾ ਪਿੰਡ ਚੌਕ, ਚੁਗਿੱਟੀ, ਪੀ. ਏ. ਪੀ. ਖੱਬੇ ਪਾਸੇ ਵਾਲੀ ਸੜਕ, ਰਾਮਾ ਮੰਡੀ, ਨੰਗਲ ਸ਼ਾਮਾ, ਲੱਧੇਵਾਲੀ, ਬਿਗ ਬਾਜ਼ਾਰ ਦੀ ਕਮਾਨ ਇਨ੍ਹਾਂ ਦੇ ਹਵਾਲੇ ਕੀਤੀ ਗਈ ਹੈ। 
ਜ਼ੋਨ-2 ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਦੇ ਨਾਲ ਬੀਟ ਇੰਚਾਰਜ (ਟੈਂਗੋ) ਸਬ ਇੰਸਪੈਕਟ ਰਮੇਸ਼ ਲਾਲ, ਏ. ਐੱਸ. ਆਈ. ਗੁਲਸ਼ਨ ਕੁਮਾਰ, ਏ. ਐੱਸ. ਆਈ. ਜਸਵੀਰ ਸਿੰਘ, ਸੁਕੰਨਿਆ ਦੇਵੀ ਨੂੰ ਲਾਇਆ ਗਿਆ ਹੈ। ਇਨ੍ਹਾਂ ਕੋਲ ਦਿੱਲੀ ਤੋਂ ਅੰਮ੍ਰਿਤਸਰ ਵੱਲ ਖੱਬੇ ਪਾਸੇ ਪਰਾਗਪੁਰ ਚੁੰਗੀ, ਬਿੱਗ ਬਾਜ਼ਾਰ, ਮੈਕਡਾਨਲਡ ਰੋਡ, ਜਮਸ਼ੇਰ ਕੈਂਟ, ਬੀ. ਐੱਸ. ਐੱਫ. ਚੌਕ, ਗੜ੍ਹਾ, ਸੀ. ਟੀ. ਕਾਲਜ ਸ਼ਾਹਪੁਰ ਕੈਂਪਸ, 66 ਫੁੱਟ ਰੋਡ, ਕੂਲ ਰੋਡ, ਚੁਨਮੁਨ ਚੌਕ, ਮਾਡਲ ਟਾਊਨ ਮਾਰਕੀਟ, ਅਰਬਨ ਅਸਟੇਟ ਫੇਜ਼-2, ਜਵਾਹਰ ਨਗਰ, ਬੀ. ਐੱਮ. ਸੀ. ਚੌਕ, ਏ. ਪੀ. ਜੇ . ਕਾਲਜ ਦੇ ਸਾਹਮਣੇ ਏਰੀਆ ਨਕੋਦਰ ਚੌਕ, ਫੁੱਟਬਾਲ ਚੌਕ, ਘਾਹ ਮੰਡੀ, ਕਾਲਾ ਸੰਘਿਆਂ ਰੋਡ ਆਉਂਦੇ ਹਨ।  


ਜ਼ੋਨ 3 ਦੇ ਇੰਚਾਰਜ ਵੀ ਅਤੇ ਬੀਟ ਅਫਸਰ (ਟੈਂਗੋ) ਰਣਜੀਤ ਕੁਮਾਰ ਫਿਲਹਾਲ ਇਕੱਲੇ ਹੀ ਬੀ. ਐੱਸ. ਐੱਫ. ਚੌਕ, ਲਾਡੋਵਾਲੀ ਰੋਡ, ਕੋਰਟ ਕੰਪਲੈਕਸ, ਸਕਾਈ ਲਾਰਕ ਚੌਕ , ਭਗਤ ਸਿੰਘ ਚੌਕ, ਮਾਈ ਹੀਰਾ ਗੇਟ, ਪਟੇਲ ਚੌਕ, ਬਸਤੀ ਅੱਡਾ ਚੌਕ 'ਤੇ ਟਰੈਫਿਕ ਵਿਚ ਰੁਕਾਵਟ ਪੈਦਾ ਕਰਨ ਵਾਲੇ ਵਾਹਨਾਂ 'ਤੇ ਨਕੇਲ ਕੱਸਣ ਨੂੰ ਲਾਏ ਗਏ ਹਨ। 
ਜ਼ੋਨ 4 ਵਿਚ ਸਬ ਇੰਸਪੈਕਟਰ ਜਗਦੀਸ਼ ਦੇ ਨਾਲ ਬੀਟ ਅਫਸਰ (ਟੈਂਗੋ) ਲਖਬੀਰ ਸਿੰਘ ਨੂੰ ਤਾਇਨਾਤ ਕੀਤਾ ਹੈ। ਉਸ ਦੇ ਅਧੀਨ ਬਸਤੀਆਂ ਇਲਾਕਾ, ਵਰਕਸ਼ਾਪ ਚੌਕ, ਗੁਲਾਬ ਦੇਵੀ ਰੋਡ, ਡੀ. ਏ. ਵੀ. ਕਾਲਜ, ਕਪੂਰਥਲਾ ਰੋਡ ਦਿੱਤਾ ਗਿਆ ਹੈ। 
ਇਨ੍ਹਾਂ ਬੀਟ ਇੰਚਾਰਜਾਂ (ਟੈਂਗੋ) ਨੂੰ ਕੀਤਾ 'ਸਫਲ': ਜਾਣਕਾਰੀ ਅਨੁਸਾਰ 66 ਫੁੱਟ ਰੋਡ ਤੋਂ ਏ. ਐੱਸ. ਆਈ. ਜਸਵੀਰ ਸਿੰਘ ਨੂੰ ਬਦਲ ਕੇ ਰਾਮਾਮੰਡੀ ਲਾਇਆ ਗਿਆ। ਸਬ ਇੰਸਪੈਕਟਰ ਰਮੇਸ਼ ਲਾਲ ਨੂੰ ਨਕੋਦਰ ਰੋਡ ਤੋਂ ਕੈਂਟ ਅਤੇ ਕੈਂਟ ਤੋਂ ਏ. ਐੱਸ . ਆਈ ਗੁਲਸ਼ਨ ਕੁਮਾਰ ਨੂੰ ਨਕੋਦਰ ਰੋਡ ਲਾਇਆ ਗਿਆ ਹੈ।