ਪੁਲਸ ਨੇ ਥਾਨੇ ਅੰਦਰ ਪਬਲਿਕ ਡਿਲਿੰਗ ਕੀਤੀ ਬੰਦ, ਆਰਮਡ ਫਲਾਇੰਗ ਸੁਕਾਇਡ ਕੀਤੀ ਤਾਇਨਾਤ

08/23/2020 6:58:32 PM

ਬਾਘਾ ਪੁਰਾਣਾ(ਰਾਕੇਸ਼) - ਕੋਰੋਨਾ ਦੇ ਕਰੋਪ ਤੋਂ ਬਚਣ ਲਈ ਪੁਲਸ ਵਿਭਾਗ ਵੀ ਪੂਰੀ ਤਰ੍ਹਾਂ ਸਖਤ ਹੋ ਗਿਆ ਹੈ ਅਤੇ ਥਾਨੇ ਅੰਦਰ ਲੋਕਾਂ ਦੀ ਖੁੱਲੇਆਮ ਡਿਲਿੰਗ 'ਤੇ ਪਾਬੰਧੀ ਲਗਾ ਦਿੱਤੀ  ਗਈ ਹੈ। ਤਾਂ ਜੋ ਲੋਕਾਂ ਦਾ ਇਕੱਠ ਥਾਨੇ ਵਿਚ ਜਮ੍ਹਾਂ ਨਾ ਹੋ ਸਕੇ ਅਤੇ ਥਾਨੇ ਦੇ ਗੇਟ 'ਤੇ 'ਪਬਲਿਕ ਡਿਲਿੰਗ ਬੰਦ' ਦਾ ਪੋਸਟਰ ਲਗਾ ਦਿੱਤਾ ਗਿਆ ਹੈ। ਪੁਲਸ ਵਲੋਂ ਜਿਥੇ ਲੋਕਾਂ ਦੀ ਹਿਫਾਜਤ ਲਈ ਸਖ਼ਤ ਕਦਮ ਚੁੱਕੇ ਗਏ ਹਨ ਉਥੇ ਆਪਣੀ ਸੁਰੱਖਿਆ ਵੀ ਯਕੀਨੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਪਹਿਲਾ ਥਾਣੇ ਅੰਦਰ ਅਕਸਰ ਭੀੜਾਂ ਲੱਗੀਆਂ ਰਹਿੰਦੀਆਂ ਸਨ ਜਿਸ ਨਾਲ ਕੋਰੋਨਾ ਫੈਲਣ ਦਾ ਹੋਰ ਵੀ ਡਰ ਖੜ੍ਹਾ ਹੋ ਗਿਆ ਸੀ। ਜਿਸ ਕਰਕੇ ਪੁਲਸ ਮੁਲਾਜ਼ਮ ਕਰੋਨਾ ਦੇ ਝੁਮੇਲੇ ਵਿਚ ਨਹੀਂ ਫਸਣਾ ਚਾਹੁੰਦੇ ਕਿਉਂਕਿ ਜੇਕਰ ਪੁਲਸ ਮੁਲਾਜ਼ਮ ਤੰਦਰੁਸਤ ਹੋਣਗੇ ਤਾਂ ਹੀ ਉਹ ਕਾਨੂੰਨ ਵਿਵਸਥਾ ਅਤੇ ਲੋਕਾਂ ਦਾ ਹਿਫਾਜ਼ਤ ਕਰ ਸਕਦੇ ਹਨ । 

ਪੰਜਾਬ ਸਰਕਾਰ ਵਲੋਂ ਦੋ ਰੋਜ਼ਾ ਕੀਤੇ ਕਾਰੋਬਾਰਾ ਦੇ ਬੰਦ ਦੌਰਾਨ ਅੱਜ ਐਤਵਾਰ ਨੂੰ ਵੀ ਜਿਥੇ ਸਖ਼ਤ ਬੰਦ ਰਿਹਾ ਉਥੇ ਆਵਾਜਾਈ ਨਾ ਮਾਤਰ ਰਹੀ ਪੁਲਿਸ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ਸੀ ਤਾਂ ਕਿ ਲੋਕ ਸਰਕਾਰੀ ਹੁਕਮਾ ਦੀ ਉਲੰਘਣਾ ਨਾ ਕਰ ਸਕਣ। ਪੁਲਸ ਵਲੋਂ ਮਾੜੇ ਅਨਸਰਾਂ ਨਾਲ ਨਜਿੱਠਣ ਲਈ ਆਰਮਡ ਫਲਾਇੰਗ ਸੁਕਾਇਡ ਮੇਂਨ ਚੋਕ 'ਚ ਤਾਇਨਾਤ ਕਰ ਦਿੱਤੀ ਗਈ ਹੈ। ਇਥੇ 24 ਘੰਟੇ ਪੁਲਸ ਦੀ ਟੀਮ ਤਾਇਨਾਤ ਰਹਿੰਦੀ ਹੈ। 

ਐਸ.ਐਸ.ਪੀ ਮੋਗਾ ਅਤੇ ਡੀ.ਐਸ.ਪੀ ਦੀਆ ਹਦਾਇਤਾਂ ਤੋਂ ਬਾਅਦ ਥਾਨਾ ਮੁਖੀ ਹਰਮਨਜੀਤ ਸਿੰਘ ਨੇ ਥਾਨੇਦਾਰਾਂ ਅਤੇ ਪੁਲਸ ਸਟਾਫ ਨਾਲ ਇਕ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਾ ਵਧਣਾ ਇਕ ਵੱਡੀ ਚੁਣੋਤੀ ਹੈ ਜਿਸ ਨੂੰ ਹਰਾਉਣ ਲਈ ਲੋਕਾਂ ਦੇ ਸਹਿਯੋਗ ਨਾਲ ਸਖਤ ਕਦਮ ਚੁੱਕਣੇ ਪੈਣਗੇ। ਤਾਂ ਕਿ ਹਲਕੇ ਅੰਦਰ ਕੋਰੋਨਾ ਦੇ ਪੈਰ ਨਾ ਲੱਗ ਸਕਣ । 

ਇਹ ਵੀ ਪੜ੍ਹੋ: ਫਿਰੋਜ਼ਪੁਰ : ਕੋਰੋਨਾ ਕਾਰਨ ਬੈਂਕ ਕਾਮੇ ਸਮੇਤ ਦੋ ਦੀ ਹੋਈ ਮੌਤ, 53 ਦੀ ਰਿਪੋਰਟ ਆਈ ਪਾਜ਼ੇਟਿਵ

ਉਨ੍ਹਾਂ ਨੇ ਹਦਾਇਤ ਕੀਤੀ ਕਿ ਲੋਕਾਂ ਨੂੰ ਹਿਫਾਜਤ ਲਈ ਮਾਸਕ, ਸੈਨੀਟਾਇਜਰ, ਦਸਤਾਨੇ ਅਤੇ ਆਪਸੀ ਦੂਰੀ ਦੀ ਪਾਲਣਾ ਹਰ ਹਾਲਤ 'ਚ ਕਰਨੀ ਚਾਹੀਦੀ ਹੈ। ਜਿਹੜਾ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਪਰਚਾ ਦਰਜ ਕਰਨ ਵਿਚ ਢਿੱਲ ਨਾ ਵਰਤੀ ਜਾਵੇ । ਥਾਨਾ ਮੁਖੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਪੂਰਾ ਇਨਸਾਫ ਮਿਲੇਗਾ ਪਰ ਉਹ ਭੀੜ ਲੈ ਕੇ ਥਾਨੇ ਵਿਚ ਨਾ ਆਵੇ ਸਿਰਫ ਇਕ ਵਿਅਕਤੀ ਹੀ ਅੰਦਰ ਆ ਕੇ ਆਪਣੀ ਸ਼ਿਕਾਇਤ ਦਾ ਦੁੱਖ ਤਕਲੀਫ ਬਾਰੇ ਸ਼ਿਕਾਇਤ ਕਰ ਸਕਦਾ ਹੈ। ਪੁਲਸ ਵਿਅਕਤੀ ਨਾਲ ਪੂਰਾ ਇਨਸਾਫ ਕਰੇਗੀ । 

ਥਾਨਾ ਮੁਖੀ ਨੇ ਇਹ ਵੀ ਕਿਹਾ ਕਿ ਦੁਕਾਨਦਾਰ 7 ਵਜੇ ਆਪਣੀਆਂ ਦੁਕਾਨਾ ਬੰਦ ਕਰ ਦਿਆ ਕਰਨ ਅਤੇ ਆਪਣੇ ਮੁਲਾਜਮਾਂ ਨੂੰ ਬੇਸ਼ਕ 6.30 ਵਜੇ ਹੀ ਛੁੱਟੀ ਦੇ ਦਿਆਂ ਕਰਨ ਤਾਂ ਕਿ ਉਹ ਆਪਣੇ ਪਿੰਡ ਜਾਂ ਘਰ 7 ਵਜੇ ਤੱਕ ਪਹੁੰਚ ਸਕਣ। ਕਿਉਂਕਿ ਸ਼ਾਮ 7 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਾਗੂ ਹੈ ਇਸ ਲਈ ਹਰ ਤਰਾਂ ਦੀ ਖਰੀਦੋ ਫਰੋਖਤ ਜਾਂ ਕੋਈ ਲੈਣ-ਦੇਣ ਸਮੇਂ ਸਿਰ ਕਰ ਲੈਣ। ਹਰ ਦੁਕਾਨ ਮਾਲਕ ਅਤੇ ਮੁਲਾਜ਼ਮ ਆਪਣੇ ਫੇਸ 'ਤੇ ਮਾਸਕ ਲਾਜ਼ਮੀ ਲਾ ਕੇ ਰੱਖਣ ਅਤੇ ਦੁਕਾਨਾ ਦੇ ਅੰਦਰ 5 ਵਿਅਕਤੀਆਂ ਤੋਂ ਵੱਧ ਦਾਖਲ ਨਾ ਹੋਣ ਦੇਣ ਅਤੇ ਉਨ੍ਹਾਂ ਦਰਮਿਆਨ ਵੀ ਫਾਸਲਾ ਬਣਾ ਕੇ ਰੱਖਣ ।

ਇਹ ਵੀ ਪੜ੍ਹੋ: ਮੀਂਹ ਨੇ ਪਿੰਡ ਬਹਾਦਰ ਖੇੜਾ ਦੀਆਂ ਸੈਂਕੜਾ ਏਕੜ ਫ਼ਸਲ ਕੀਤੀ ਬਰਬਾਦ, ਪ੍ਰਸ਼ਾਸਨ ਨੇ ਨਹੀ ਸੁਣੀ ਪੁਕਾਰ

Harinder Kaur

This news is Content Editor Harinder Kaur