ਪੁਲਸ ਵੱਲੋਂ ਜ਼ਮੀਨ ਹੇਠਾਂ ਚੱਲ ਰਹੀ ਨਾਜਾਇਜ਼ ਸ਼ਰਾਬ ਦੀ ਮਿੰਨੀ ਫੈਕਟਰੀ ਦਾ ਪਰਦਾਫ਼ਾਸ਼, ਮਾਸਟਰਮਾਈਂਡ ਕਾਬੂ

05/08/2021 11:44:15 PM

ਅੰਮ੍ਰਿਤਸਰ, (ਇੰਦਰਜੀਤ)- ਆਬਕਾਰੀ ਵਿਭਾਗ ਅਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਗੁਰੂਵਾਲੀ ਇਲਾਕੇ ’ਚ ਜ਼ਮੀਨ ’ਚ ਬਣਾਈ ਨਾਜਾਇਜ਼ ਸ਼ਰਾਬ ਦੀ ਮਿੰਨੀ ਫੈਕਟਰੀ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੇ ਕਬਜ਼ੇ ’ਚੋਂ 1100 ਲਿਟਰ ਨਾਜਾਇਜ਼ ਸ਼ਰਾਬ ਅਤੇ 2 ਬਰਨਰ ਸਮੇਤ ਮਟੀਰੀਅਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਕਾਰਣ 171 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ

ਦੱਸਣਯੋਗ ਹੈ ਕਿ ਜ਼ਮੀਨ ਦੇ 12 ਫੁੱਟ ਹੇਠਾਂ ਇਕ ਕੰਕਰੀਟ ਦਾ ਟੈਂਕ ਬਣਾਇਆ ਸੀ, ਜੋ ਛੋਟੇ ਸਵੀਮਿੰਗ ਪੂਲ ਦੀ ਤਰ੍ਹਾਂ ਸੀ। ਇਸ ਦੀ ਸਟੋਰਿੰਗ ਕੈਪੇਸਿਟੀ ਡੇਢ ਹਜ਼ਾਰ ਲਿਟਰ ਤੋਂ ਜ਼ਿਆਦਾ ਸੀ ਅਤੇ ਛਾਪਾਮਾਰ ਟੀਮਾਂ ਨੂੰ ਧੋਖਾ ਦੇਣ ਲਈ ਜ਼ਮੀਨ ਵਿਚ ਸੁਰੰਗ ਬਣਾਈ ਹੋਈ ਸੀ, ਜਿਸਦਾ ਰਸਤਾ ਟੈਂਕ ਵੱਲ ਜਾਂਦਾ ਸੀ।

ਇਹ ਵੀ ਪੜ੍ਹੋ- ਅਸੀਂ ਕਿਸਾਨਾਂ ਦੇ ਨਾਲ ਪਰ ਇਸ ਮਹਾਮਾਰੀ ’ਚ ਮਨੁੱਖੀ ਜਾਨਾਂ ਬਚਾਉਣਾ ਸਾਡਾ ਪਹਿਲਾ ਧਰਮ : ਕੈਪਟਨ

ਆਬਕਾਰੀ ਵਿਭਾਗ ਦੇ ਈ. ਟੀ. ਓ. ਮਨਵੀਤ ਬੁੱਟਰ ਨੇ ਇਸ ਆਪ੍ਰੇਸ਼ਨ ਲਈ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਨਵਤੇਜ ਸਿੰਘ ਨੂੰ ਟੀਮ ਸਮੇਤ ਭੇਜਿਆ, ਜਿੱਥੇ ਵਿਭਾਗੀ ਕਾਰਵਾਈ ਉਪਰੰਤ ਇਸ ਮਿੰਨੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਹੋਇਆ। ਸਾਂਝੀ ਟੀਮ ਨੇ ਟੈਂਕ ਅੰਦਰੋਂ ਲਗਭਗ 1000 ਲਿਟਰ ਨਾਜਾਇਜ਼ ਸ਼ਰਾਬ ਕੱਢਕੇ ਬਾਹਰ ਸੁੱਟੀ ਤੇ ਕੈਨਾਂ ’ਚੋਂ 100 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਤਿੰਨ 20 ਕਿਲੋ ਦੇ ਛੋਟੇ ਡਰੰਮ ਬਰਾਮਦ ਕੀਤੇ ਗਏ, ਉੱਥੇ ਹੀ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ 2 ਬਰਨਰਾਂ ਸਮੇਤ ਨਾਜਾਇਜ਼ ਸ਼ਰਾਬ ਬਣਾਉਣ ਦੀ ਕੁਝ ਸਮੱਗਰੀ ਵੀ ਬਰਾਮਦ ਕੀਤੀ। ਇਸ ਮਿੰਨੀ ਫੈਕਟਰੀ ਦੇ ਮਾਸਟਰਮਾਈਂਡ ਅਵਤਾਰ ਸਿੰਘ ਸਪੁੱਤਰ ਕੁਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।

Bharat Thapa

This news is Content Editor Bharat Thapa