ਗੁਰਦਾਸਪੁਰ ਦੇ ਨੌਜਵਾਨਾਂ ਨੂੰ ਗ੍ਰੀਸ ਪਹੁੰਚਦੇ ਹੀ ਪੁਲਸ ਨੇ ਕੀਤਾ ਗ੍ਰਿਫਤਾਰ (ਵੀਡੀਓ)

03/31/2018 5:23:41 PM

ਗੁਰਦਾਸਪੁਰ — ਹੱਥ ਜੋੜ ਕੇ ਆਪਣੇ ਪੁੱਤਰ ਦੀ ਵਾਪਸੀ ਦੀ ਅਪੀਲ ਕਰ ਰਹੀ ਇਹ ਮਹਿਲਾ ਮਰਚੇਂਟ ਨੇਵੀ 'ਚ ਨੌਕਰੀ ਲਈ ਗਏ ਗੁਰਦਾਸਪੁਰ ਦੇ ਭੁਪਿੰਦਰ ਸਿੰਘ ਦੀ ਮਾਂ ਹੈ।
ਉਹ ਤੇ ਉਸ ਦਾ ਸਾਥੀ ਜੈ ਦੀਪ ਸਾਈਪ੍ਰਸ ਦੀ ਸ਼ਿਪਿੰਗ ਕੰਪਨੀ ਏਂਡ੍ਰੋਮੈਂਡਾ ਜਹਾਜ 'ਤੇ ਗਏ ਸਨ। ਗ੍ਰੀਸ ਪਹੁੰਚਦੇ ਹੀ ਕੋਸਟ ਗਾਰਡ ਨੇ ਜਹਾਜ ਨੂੰ ਕਬਜ਼ੇ 'ਚ ਲੈ ਕੇ ਦੋਨਾਂ ਨੌਜਵਾਨਾਂ ਸਮੇਤ ਕਰੂ ਦੇ 8 ਮੈਂਬਰਾਂ ਨੂੰ ਬੰਦੀ ਬਣਾ ਲਿਆ ਗਿਆ। ਉਦੋਂ ਤੋਂ ਲੈ ਕੇ ਹੁਣ ਤਕ ਪਰਿਵਾਰ ਆਪਣੇ ਪੁੱਤਰਾਂ ਦੀ ਰਿਹਾਈ ਲਈ ਦਿੱਲੀ ਤਕ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਖੋਖਲੇ ਭਰੋਸੇ ਹੀ ਦਿੱਤੇ ਜਾ ਰਹੇ ਹਨ।
ਜੈ ਦੀਪ ਦੀ ਪਤਨੀ ਪ੍ਰੀਤੀ ਨੇ ਦੱਸਿਆ ਕਿ ਗ੍ਰੀਸ ਦੀ ਨਿਊਜ਼ ਵੈਬ ਸਾਈਟ ਤੋਂ ਉਸ ਨੂੰ ਆਪਣੇ ਪਤੀ ਦੀ ਗ੍ਰਿਫਤਾਰੀ ਦੀ ਖਬਰ ਮਿਲੀ। ਇਹ ਖਬਰ ਸੁਣਦੇ ਹੀ ਉਸ ਦੇ ਪੈਂਰਾਂ ਹੇਠੋਂ ਜ਼ਮੀਨ ਖਿਸਕ ਗਈ। ਗ੍ਰੀਸ ਦੀ ਪੁਲਸ ਉਨ੍ਹਾਂ ਨੂੰ ਅੱਤਵਾਦੀ ਦੱਸ ਰਹੀ ਹੈ। ਦੋਨਾਂ ਪਰਿਵਾਰਾਂ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਵਾ ਕੇ ਵਾਪਸ ਭਾਰਤ ਲਿਆਂਦਾ ਜਾਵੇ।