ਗੁਰਦਾਸਪੁਰ ਪੁਲਸ ਨੇ 1 ਜਨਾਨੀ ਸਣੇ 3 ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ

10/03/2020 5:12:28 PM

ਗੁਰਦਾਸਪੁਰ (ਗੁਰਪ੍ਰੀਤ) : ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਵੱਖ-ਵੱਖ ਥਾਈਂ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 2 ਵਿਅਕਤੀਆਂ ਅਤੇ ਇਕ ਜਨਾਨੀ ਨੂੰ ਨਜਾਇਜ਼ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਵਿਅਕਤੀਆਂ ਕੋਲੋਂ 75 ਹਜ਼ਾਰ ਐੱਮ.ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਅਤੇ ਜਨਾਨੀ ਨੂੰ 1 ਲੱਖ 20 ਹਜ਼ਾਰ ਐੱਮ.ਐਲ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ। 
ਜਾਣਕਾਰੀ ਦਿੰਦਿਆਂ ਥਾਣਾ ਸਦਰ ਗੁਰਦਾਸਪੁਰ ਦੇ ਐੱਸ. ਐੱਚ . ਓ. ਜਤਿੰਦਰ ਪਾਲ ਨੇ ਦੱਸਿਆ ਕਿ ਮੁਖਬਰ ਖ਼ਾਸ ਦੀ ਇਤਲਾਹ 'ਤੇ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਕੇ 2 ਵਿਅਕਤੀਆਂ ਅਤੇ ਇਕ ਜਨਾਨੀ ਨੂੰ ਨਜਾਇਜ਼ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੀ ਸਦਰ ਪੁਲਸ ਨੇ ਜਤਿੰਦਰ ਸਿੰਘ ਉਰਫ ਹੈਪੀ ਵਾਸੀ ਸਿੱਧਵਾਂ ਜਮਿਤਾ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ, ਜਿਸ ਦੀ ਤਲਾਸ਼ੀ ਲੈਣ 'ਤੇ 30 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। 
ਇਸੇ ਥਾਣੇ ਦੀ ਪੁਲਸ ਨੇ ਪਿੰਡ ਬੋਪਾਰਾਏ ਤੋਂ ਸੂਆ ਪੁੱਲੀ ਤੋਂ ਕਰਨਬੀਰ ਸਿੰਘ ਉਰਫ ਘੁੱਲਾ ਵਾਸੀ ਖਹਿਰਾ ਕੋਟਲੀ ਨੂੰ 45 ਹਜ਼ਾਰ ਐੱਮ.ਐੱਲ ਨਾਜਾਇਜ਼ ਸ਼ਰਾਬ ਅਤੇ ਰੇਖਾ ਪਤਨੀ ਜਸਵਿੰਦਰ ਕੁਮਾਰ ਵਾਸੀ ਭੱਠਾ ਕਲੋਨੀ ਹਰਦੋਬਥਵਾਲਾ ਨੂੰ 1 ਲੱਖ 20 ਹਜ਼ਾਰ ਐੱਮ.ਐੱਲ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।

Gurminder Singh

This news is Content Editor Gurminder Singh