ਵਿਅਕਤੀ ਦੀ ਪਗੜੀ ਉਤਾਰ ਕੇ ਅਪਮਾਨਤ ਕਰਨ ਤੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਕੇਸ ਦਰਜ

11/19/2017 4:57:07 PM

ਗੁਰਦਾਸਪੁਰ (ਵਿਨੋਦ) - ਪਿਤਾ-ਪੁੱਤਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਤੇ ਮਾਰਕੁੱਟ ਕਰਕੇ ਜਖ਼ਮੀ ਕਰਨ ਦੇ ਦੋਸ਼ 'ਚ ਤਿੱਬੜ ਪੁਲਸ ਨੇ ਇਕ ਔਰਤ ਸਮੇਤ ਪੰਜ ਲੋਕਾਂ ਦੇ ਵਿਰੁੱਧ ਧਾਰਾ 452,295,326,324,148,140 ਅਧੀਨ ਕੇਸ ਦਰਜ ਕੀਤਾ ਹੈ, ਜਦਕਿ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਇਸ ਕੇਸ ਦੀ ਜਾਂਚ ਕਰਨ ਵਾਲੇ ਤਿੱਬੜ ਪੁਲਸ ਸਟੇਸ਼ਨ 'ਚ ਤਾਇਨਾਤ ਸਹਾਇਕ ਸਬ. ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਕਿ ਮਲੂਕ ਸਿੰਘ ਪੁੱਤਰ ਸੁੱਚਾ ਸਿੰਘ ਨਿਵਾਸੀ ਪਿੰਡ ਬੱਬੇਹਾਲੀ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਪਿੰਡ ਦੇ ਰਹਿਣ ਵਾਲੇ ਸਮਸ਼ੇਰ ਸਿੰਘ ਪੁੱਤਰ ਹਰਜਿੰਦਰ ਸਿੰਘ, ਕਮਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਰਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ, ਗੋਲੀ ਪੁੱਤਰ ਨਿਸ਼ਾਨ ਸਿੰਘ ਅਤੇ ਅਤਲਾ ਦੇਵੀ ਪਤਨੀ ਹਰਜਿੰਦਰ ਸਿੰਘ ਨੇ ਉਸ ਤੇ ਹਮਲਾ ਕਰਕੇ ਪਹਿਲਾਂ ਤਾਂ ਉਸ ਦੇ ਗਲੇ 'ਚ ਪਾਏ ਗਾਤਰੇ ਤੋਂ ਫੜ ਕੇ ਖਿੱਚੋਤਾਨੀ ਕੀਤੀ ਤੇ ਤੋੜ ਦਿੱਤਾ। ਉਸ ਦੇ ਬਾਅਦ ਉਸ ਦੀ ਪੱਗੜੀ ਉਤਾਰ ਕੇ ਉਸ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਨ੍ਹਾਂ ਲੋਕਾਂ ਤੋਂ ਕਿਸੇ ਤਰ੍ਹਾਂ ਬਚ ਕੇ ਉਹ ਆਪਣੇ ਘਰ 'ਚ ਭੱਜ ਗਿਆ ਪਰ ਉਹ ਸਾਰੇ ਦੋਸ਼ੀ ਉਸ ਦਾ ਪਿੱਛਾ ਕਰਦੇ ਹੋਏ ਉਸ ਦੇ ਘਰ ਆ ਗਏ ਅਤੇ ਉਥੇ ਮਲੂਕ ਸਿੰਘ ਦੀ ਜੰਮ ਕੇ ਮਾਰਕੁੱਟ ਕੀਤੀ। ਮਲੂਕ ਸਿੰਘ ਦਾ ਸ਼ੋਰ ਸੁਣ ਕੇ ਉਸ ਦਾ ਲੜਕਾ ਰਾਜਪੰਥਪ੍ਰੀਤ ਸਿੰਘ ਜਦ ਆਪਣੇ ਪਿਤਾ ਦੀ ਮਦਦ ਦੇ ਲਈ ਆਇਆ ਤਾਂ ਦੋਸ਼ੀਆਂ ਨੇ ਉਸ ਦੀ ਵੀ ਜੰਮ ਕੇ ਮਾਰਕੁੱਟ ਕੀਤੀ ਅਤੇ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੇ ਬਾਅਦ ਪੰਜ ਦੋਸ਼ੀਆਂ ਦੇ ਵਿਰੁੱਧ ਤਿੱਬੜ ਪੁਲਸ ਸਟੇਸ਼ਨ 'ਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਫਰਾਰ ਹੋਣ 'ਚ ਸਫ਼ਲ ਹੋ ਗਏ ਹਨ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।