ਪੁਲਸ ਨੇ 40 ਕਿਲੋ ਲਾਹਣ ਕੀਤੀ ਬਰਮਾਦ, 2 ਵਿਅਕਤੀਆਂ ਖਿਲਾਫ ਕੇਸ ਦਰਜ

09/24/2017 6:22:04 PM

ਤਪਾ ਮੰਡੀ (ਮੇਸ਼ੀ) — ਪੁਲਸ ਨੇ ਪਿੰਡ ਢਿੱਲਵਾਂ ਤੋਂ 40 ਕਿਲੋ ਲਾਹਣ ਬਰਾਮਦ ਕਰ ਕੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਥਾਣਾ ਤਪਾ ਦੇ ਐੱਸ. ਐੱਚ. ਓ. ਰਛਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਜਗਜੀਤ ਸਿੰਘ ਪੁੱਤਰ ਹਰਦੇਵ ਸਿੰਘ ਅਤੇ ਹਰਪਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਢਿੱਲਵਾਂ ਦੇ ਖੇਤ 'ਚ ਗੁਰਸੇਵਕ ਸਿੰਘ ਏ. ਐੱਸ. ਆਈ. ਨੇ ਛਾਪੇਮਾਰੀ ਕੀਤੀ, ਜਿਥੋਂ 40 ਕਿਲੋ ਲਾਹਣ ਬਰਾਮਦ ਕੀਤੀ। ਦੋਵਾਂ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਹੈ, ਜੋ ਕਿ ਫਰਾਰ ਹੋਣ 'ਚ ਕਾਮਯਾਬ ਹੋ ਗਏ।