ਮਨਾਹੀ ਵਾਲੇ ਖੇਤਰ ''ਚ ਉਸਾਰੀ ਕਰਵਾਉਣ ''ਤੇ ਕੇਸ ਦਰਜ

01/14/2018 11:56:37 AM

ਅੰਮ੍ਰਿਤਸਰ (ਸੰਜੀਵ) - ਮਨਾਹੀ ਵਾਲੇ ਖੇਤਰ ਵਿਚ ਉਸਾਰੀ ਕੰਮ ਕਰਵਾਉਣ ਦੇ ਇਲਜ਼ਾਮ ਵਿਚ ਥਾਣਾ ਰਾਮਬਾਗ ਦੀ ਪੁਲਸ ਨੇ ਵਿਨੋਦ ਕੁਮਾਰ ਨਿਵਾਸੀ ਵੱਲਾਂ ਅਤੇ ਜਨਕ ਰਾਜ ਨਿਵਾਸੀ ਮਹਿਤਾ ਰੋਡ ਵਿਰੁੱਧ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਨਾਇਬ ਸੂਬੇਦਾਰ ਅਜੇ ਸਿੰਘ ਨੇ ਦੱਸਿਆ ਕਿ ਪੁਲਸ ਕਮਿਸ਼ਨਰ ਵਲੋਂ ਸੈਨਾ ਦੇ ਅਸਲਾ ਭੰਡਾਰ ਦੇ 1 ਹਜ਼ਾਰ ਮੀਟਰ ਦੇ ਦਾਇਰੇ ਵਿਚ ਕੋਈ ਵੀ ਉਸਾਰੀ ਕੰਮ ਕਰਵਾਏ ਜਾਣ 'ਤੇ ਰੋਕ ਲਾਈ ਗਈ ਹੈ ਜਿਸ ਦੇ ਬਾਵਜੂਦ ਉਕਤ ਵਿਅਕਤੀ ਉਥੇ ਆਪਣਾ ਉਸਾਰੀ ਕੰਮ ਕਰਵਾ ਰਹੇ ਸਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।