ਨੌਜਵਾਨ ਨੂੰ ਪੁਲਸ ਵਾਲੇ ਨੇ ਕਿਹਾ, ''ਪਹਿਲਾਂ ਮੀਟ-ਦਾਰੂ ਲੈ ਕੇ ਆਓ ਫਿਰ ਦਰਜ ਹੋਵੇਗਾ ਕੇਸ''

07/25/2019 10:48:33 AM

ਪਟਿਆਲਾ (ਵੈਬ ਡੈਸਕ)—ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਪੰਜ ਦਿਨ ਤੋਂ ਚੌਕੀ ਦੇ ਚੱਕਰ ਕੱਟ ਰਿਹਾ ਨੌਜਵਾਨ ਮੰਗਲਵਾਰ ਨੂੰ ਫਿਰ ਪੁਲਸ ਥਾਣੇ ਪਹੁੰਚਿਆ ਤਾਂ ਪੁਲਸ ਮੁਲਾਜ਼ਮਾਂ ਨੇ ਮੀਟ ਅਤੇ ਸ਼ਰਾਬ ਦੀ ਮੰਗ ਕੀਤੀ। ਨੌਜਵਾਨ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਟੀਮ ਨੂੰ ਕੀਤੀ। ਟੀਮ ਨੇ ਸਟਿੰਗ ਆਪਰੇਸ਼ਨ ਲਈ ਕਸਬਾ ਬਹਾਦੁਰਗੜ੍ਹ ਦੀ ਚੌਕੀ 'ਚ ਸ਼ਰਾਬ ਅਤੇ ਮੀਟ ਪਹੁੰਚਾਇਆ। ਕਾਫੀ ਦੇਰ ਚੌਕੀ 'ਚ ਸ਼ਰਾਬ ਦਾ ਦੌਰ ਚਲਦਾ ਰਿਹਾ। ਨੌਜਵਾਨ ਨੇ ਵੀਡੀਓ ਬਣਾ ਲਈ ਅਤੇ ਵਾਇਰਲ ਕਰ ਦਿੱਤੀ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਸ਼ਰਾਬ ਅਤੇ ਮੀਟ ਖਾ ਕੇ ਵੀ ਸ਼ਿਕਾਇਤ ਨਹੀਂ ਲਿਖੀ। ਦੋਸ਼ੀ ਹੈੱਡ ਕਾਂਸਟੇਬਲ ਅਹਿਮਦ ਅਤੇ ਹੋਮਗਾਰਡ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।

ਪੰਜ ਦਿਨ ਤੋਂ ਚੌਕੀ ਦੇ ਚੱਕਰ ਕੱਟ ਰਿਹਾ ਬਹਾਦੁਰਗੜ੍ਹ ਦਾ ਸੁਨੀਲ ਕੁਮਾਰ
ਬਾਹਦੁਰਗੜ੍ਹ ਦੇ ਸੁਨੀਲ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਝਗੜੇ ਦੀ ਸ਼ਿਕਾਇਤ ਦਰਜ ਕਰਵਾਉਣ ਲਈ 5 ਦਿਨ ਤੋਂ ਚੌਕੀ ਦੇ ਚੱਕਰ ਕੱਟ ਰਿਹਾ ਹੈ। ਮੰਗਲਵਾਰ ਰਾਤ ਕਰੀਬ 8.30 ਵਜੇ ਫਿਰ ਚੌਕੀ ਪਹੁੰਚਿਆ ਤਾਂ ਮੁਲਾਜ਼ਮਾਂ ਨੇ ਸੇਵਾ ਪਾਣੀ ਮੰਗਿਆ। ਪੈਸੇ ਦੇਣ 'ਚ ਅਸਮਰੱਥਾ ਜਤਾਈ ਤਾਂ ਮੀਟ ਅਤੇ ਸ਼ਰਾਬ ਦੀ ਮੰਗ ਕਰ ਦਿੱਤੀ। ਸੁਨੀਲ ਨੇ ਇਸ ਦੀ ਸ਼ਿਕਾਇਤ ਸਿਮਰਜੀਤ ਸਿੰਘ ਬੈਂਸ ਦੀ ਟੀਮ ਨੂੰ ਕੀਤੀ। ਇਸ ਦੇ ਬਾਅਦ ਸਟਿੰਗ ਆਪਰੇਸ਼ਨ ਕੀਤਾ। ਪੁਲਸ ਮੁਲਾਜ਼ਮਾਂ ਨੂੰ ਜਦੋਂ ਵੀਡੀਓ ਬਣਾਉਣ ਦਾ ਪਤਾ ਚੱਲਿਆ ਤਾਂ ਉਸ ਨੂੰ ਚੌਕੀ ਤੋਂ ਬਾਹਰ ਕੱਢ ਦਿੱਤਾ। ਇਸ ਦੀ ਵੀ ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਵੀਡੀਓ ਬਣਾਈ।

Shyna

This news is Content Editor Shyna