ਲੰਗਾਹ ਦੇ ਹਲਕੇ ''ਚ ਜੰਮ ਕੇ ਵਰ੍ਹੇ ਜਾਖੜ ਤੇ ਰੰਧਾਵਾ

Friday, Oct 06, 2017 - 11:48 AM (IST)

ਗੁਰਦਾਸਪੁਰ/ਜਲੰਧਰ (ਧਵਨ) - ਜਬਰ-ਜ਼ਨਾਹ ਮਾਮਲੇ 'ਚ ਪੁਲਸ ਦੀ ਹਿਰਾਸਤ 'ਚ ਭੇਜੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ 'ਚ ਵੀਰਵਾਰ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਤੇ ਵਿਧਾਇਕ ਸੁਖਜਿੰਦਰ ਰੰਧਾਵਾ ਜੰਮ ਕੇ ਵਰ੍ਹੇ। ਜਾਖੜ ਨੇ ਚੋਣ ਰੈਲੀਆਂ 'ਚ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਅਕਾਲੀ ਦਲ ਅੰਦਰ ਲੰਗਾਹ ਜਿਹੀਆਂ ਕਈ ਹੋਰ ਭੇਡਾਂ ਵੀ ਹਨ। ਸੁਖਬੀਰ ਤੇ ਵੱਡੇ ਬਾਦਲ ਨੇ ਲੰਗਾਹ ਬਾਰੇ ਅੱਜ ਤਕ ਇਕ ਸ਼ਬਦ ਵੀ ਨਹੀਂ ਬੋਲਿਆ, ਜਦੋਂਕਿ ਇਹੀ ਉਸ ਨੂੰ ਹੁਣ ਤੱਕ ਸਰਪ੍ਰਸਤੀ ਦਿੰਦੇ ਰਹੇ। ਸੁਖਜਿੰਦਰ ਰੰਧਾਵਾ ਵੀ ਲੰਗਾਹ 'ਤੇ ਜੰਮ ਕੇ ਵਰ੍ਹੇ ਤੇ ਕਿਹਾ ਕਿ ਲੋਕ ਅਜਿਹੇ ਆਗੂਆਂ ਨਾਲ ਨਫਰਤ ਕਰਦੇ ਹਨ।


Related News