ਪੁਲਸ ਨੇ ਵੱਖ-ਵੱਖ ਸਥਾਨਾਂ ''ਤੇ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕੀਤਾ ਕਾਬੂ

11/19/2017 4:30:26 PM

ਗੁਰਦਾਸਪੁਰ (ਵਿਨੋਦ) - ਸਿਟੀ ਪੁਲਸ ਗੁਰਦਾਸਪੁਰ ਨੇ ਵੱਖ-ਵੱਖ ਸਥਾਨਾਂ 'ਤੇ ਛਾਪਾਮਾਰੀ ਕਰਕੇ ਚਾਰ ਦੋਸ਼ੀਆਂ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾਂ ਪ੍ਰਾਪਤ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਅੰਡੇ ਵੇਚਣ ਦੀ ਰੇਹੜੀ ਲਗਾ ਕੇ ਅੰਡਿਆਂ ਵੇਚਣ ਦੀ ਆੜ 'ਚ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਹਨ। ਇਸ ਸੰਬੰਧੀ ਸਹਾਇਕ ਸਬ ਇੰਸਪੈਕਟਰ ਦਲੀਪ ਚੰਦ ਨੇ ਸਥਾਨਕ ਰਵਿਦਾਸ ਚੌਂਕ 'ਚ ਇਕ ਅੰਡੇ ਵੇਚਣ ਵਾਲੀ ਰੇਹੜੀ 'ਤੇ ਛਾਪਾਮਾਰੀ ਕਰਕੇ ਰੇਹੜੀ ਮਾਲਕ ਮੋਹਨ ਲਾਲ ਪੁੱਤਰ ਕਿਸ਼ਨ ਚੰਦ ਨਿਵਾਸੀ ਬਾਬੋਵਾਲ ਨੂੰ ਸ਼ਰਾਬ ਵੇਚਦੇ ਹੋਏ ਫੜਿਆ। ਮੌਕੇ 'ਤੇ ਰੇਹੜੀ ਤੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ। ਦੋਸ਼ੀ ਨੂੰ ਆਬਕਾਰੀ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਪੁਲਸ ਪਾਰਟੀ ਦੇ ਨਾਲ ਮੰਡੀ ਚੌਂਕ 'ਚ ਇਕ ਅੰਡੇ ਵੇਚਣ ਵਾਲੇ ਜਨਕ ਰਾਜ ਪੁੱਤਰ ਖਰੈਤੀ ਲਾਲ ਨਿਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਦੀ ਰੇਹੜੀ ਤੇ ਛਾਪਾਮਾਰੀ ਕਰਕੇ ਰੇਹੜੀ ਤੋਂ ਲੋਕਾਂ ਨੂੰ ਸ਼ਰਾਬ ਪਿਲਾਉਣ ਦੇ ਲਈ ਰੱਖੀਆਂ 5 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇਸ ਨੂੰ ਵੀ ਆਬਕਾਰੀ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ। 
ਇਸੇ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਐਗਰੀਕਲਚਰਲ ਰੋਡ ਤੇ ਗਸ਼ਤ ਦੌਰਾਨ ਇਕ ਵਿਅਕਤੀ ਰਾਕੇਸ਼ ਕੁਮਾਰ ਉਰਫ਼ ਕਾਲੀ ਪੁੱਤਰ ਲਾਲ ਚੰਦ ਨਿਵਾਸੀ ਪਿੰਡ ਬਾਬੋਵਾਲ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 5 ਬੋਤਲਾਂ ਸ਼ਰਾਬ ਬਰਾਮਦ ਕੀਤੀ। ਜਦਕਿ ਸਹਾਇਕ ਸਬ ਇੰਸਪੈਕਟਰ ਅਜੇ ਰਾਜਨ ਨੇ ਪੁਲਸ ਪਾਰਟੀ ਦੇ ਨਾਲ ਬਸ ਸਟੈਂਡ ਦੇ ਪਿਛੇ ਨਾਕਾ ਲਗਾਇਆ ਹੋਇਆ ਸੀ ਕਿ ਕਿਸੇ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਦੋਸੀ ਤਰਸੇਮ ਲਾਲ ਪੁੱਤਰ ਦੁਰਗਾ ਦਾਸ ਨਿਵਾਸੀ ਗੁਰਦਾਸਪੁਰ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਦੁਆਰਾ ਪੁਰਾਣੇ ਹਸਪਤਾਲ ਵਿਚ ਲੁਕਾ ਕੇ ਰੱਖੀ 5 ਬੋਤਲਾਂ ਸ਼ਰਾਬ ਬਰਾਮਦ ਕੀਤੀ।