25 ਲੱਖ ਠੱਗਣ ਦੇ ਮਾਮਲੇ ''ਚ ਪਤੀ-ਪਤਨੀ ਨਾਮਜ਼ਦ

10/09/2017 12:04:27 PM

ਭਵਾਨੀਗੜ੍ਹ (ਅੱਤਰੀ, ਵਿਕਾਸ, ਸੰਜੀਵ) — ਪਿੰਡ ਬਾਲਦ ਕਲਾਂ ਦੇ ਪਤੀ ਅਤੇ ਪਤਨੀ ਖਿਲਾਫ ਭਵਾਨੀਗੜ੍ਹ ਪੁਲਸ ਨੇ 25 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਜਸਪਾਲ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਬਾਲਦ ਕਲਾਂ ਨੇ ਸੰਗਰੂਰ ਪੁਲਸ ਦੇ ਈ. ਓ. ਵਿੰਗ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਨੇ ਨਿਰਮਲ ਸਿੰਘ ਪੁੱਤਰ ਜੋਤ ਸਿੰਘ, ਜੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਨੂੰ 25 ਲੱਖ ਰੁਪਏ ਦਿੱਤੇ, ਜੋ ਉਸ ਨੇ ਪੈਸੇ ਵੱਖ-ਵੱਖ ਪਲਾਟਾਂ ਵਿਚ ਲਾਉਣ ਦਾ ਭਰੋਸਾ ਦਿੱਤਾ ਪਰ ਪਲਾਟਾਂ ਦੇ ਬਹਾਨੇ ਉਹ ਠੱਗੀ ਮਾਰ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਠੱਗੀ ਸਬੰਧੀ ਪਿੰਡ ਦੀ ਪੰਚਾਇਤ ਵਿਚ ਫੈਸਲਾ ਵੀ ਕੀਤਾ ਗਿਆ ਪਰ ਨਿਰਮਲ ਸਿੰਘ ਨੇ ਉਹ ਵੀ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਨੇ ਆਪਣੀ ਪਤਨੀ ਜਸਵਿੰਦਰ ਕੌਰ ਦੀ ਮਿਲੀਭੁਗਤ ਨਾਲ ਇਹ ਠੱਗੀ ਮਾਰੀ ਹੈ। ਈ. ਓ. ਵਿੰਗ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਭਵਾਨੀਗੜ੍ਹ ਥਾਣੇ ਨੂੰ ਪੜਤਾਲ ਕਰ ਕੇ ਮਾਮਲਾ ਦਰਜ ਕਰਨ ਲਈ ਕਿਹਾ। ਭਵਾਨੀਗੜ੍ਹ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਨਿਰਮਲ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਖਿਲਾਫ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।