ਪੁਲਸ ਨੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਨੂੰ ਚੌਕਸ ਰਹਿਣ ਦੀ ਕੀਤੀ ਹਦਾਇਤ

11/01/2017 4:32:46 PM

ਬੁਢਲਾਡਾ (ਬਾਂਸਲ) - ਹਿੰਦੂ ਸੰਗਠਨਾਂ ਦੇ ਆਗੂਆਂ ਦੇ ਹੋ ਰਹੇ ਕਤਲਾਂ ਤੋਂ ਬਾਅਦ ਪੰਜਾਬ ਪੁਲਸ ਹਿੰਦੂ ਸੰਗਠਨਾਂ ਦੇ ਆਗੂਆਂ ਦੀ ਸੁਰੱਖਿਆ ਸੰਬੰਧੀ ਗੰਭੀਰ ਹੋ ਗਈ ਹੈ । ਇਸ ਸੰਬੰਧੀ ਬੁੱਧਵਾਰ ਸਵੇਰੇ ਡੀ. ਐੱਸ. ਪੀ. ਰਛਪਾਲ ਸਿੰਘ ਦੀ ਅਗਵਾਈ 'ਚ ਜਿੱਥੇ ਝੁੱਗੀ ਝੋਪੜੀਆ 'ਚ ਰਹਿਣ ਵਾਲੇ ਲੋਕਾਂ ਦੀ ਤਲਾਸ਼ੀ ਕੀਤੀ ਗਈ। ਊੱਥੇ ਆਰ. ਐੱਸ. ਐੱਸ. ਦੇ ਵਰਕਰਾਂ ਦੀ ਲਗਾਈ ਜਾਂਦੀ ਸਾਖਾਂ ਦੌਰਾਨ ਮੌਕੇ ਤੇ ਪੁੱਜ ਕੇ ਸੁਰੱਖਿਆ ਯਕੀਨੀ ਬਣਾਉਣ ਦਾ ਦਾਅਵਾ ਕੀਤਾ ਗਿਆ।|ਡੀ. ਐੱਸ. ਪੀ ਨੇ ਧਾਰਮਿਕ ਅਤੇ ਆਰ. ਐੱਸ. ਐੱਸ ਦੇ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸੁਰੱਖਿਅਤ ਬਣਾਉਣ ਲਈ ਸ਼ੱਕੀ 
ਵਿਅਕਤੀ ਅਤੇ ਵਸਤੂਆਂ ਦੀ ਇਤਲਾਹ ਤੁਰੰਤ ਪੁਲਸ ਨੂੰ ਦੇਣ ਤੇ ਆਪਣੇ ਘਰਾਂ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਵਾਉਣ। ਇਸ ਮੌਕੇ ਤੇ ਐੱਸ. ਐੱਚ. ਓ ਬਲਵਿੰਦਰ ਸਿੰਘ ਰੋਮਾਣਾ ਸਮੇਤ ਭਾਰੀ ਪੁਲਸ ਫੋਰਸ ਵੱਲੋਂ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਿਆ ਗਿਆ।