ਪੁਲਸ ਨੇ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ

09/23/2017 6:22:28 PM

ਪਠਾਨਕੋਟ (ਸ਼ਾਰਦਾ, ਮਨਿੰਦਰ) - ਕਾਂਗੜਾ ਦੇ ਐੱਸ. ਪੀ. ਰਮੇਸ਼ ਛਾਜਟਾ ਦੇ ਨਿਰਦੇਸ਼ ਅਨੁਸਾਰ ਨਸ਼ਿਆਂ ਦੇ ਖਿਲਾਫ਼ ਛੇੜੀ ਗਈ ਮੁਹਿੰਮ ਦੇ ਤਹਿਤ ਨਾਰਕੋਟਿਕਸ ਡਰੱਗ ਟੀਮ ਅਤੇ ਡਮਟਾਲ ਪੁਲਸ ਨੇ ਨੌਵਜਾਨ ਨੂੰ ਕਾਬੂ ਕਰਕੇ ਉਸ ਕੋਲੋਂ 45.03 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। 
ਡਮਟਾਲ ਪੁਲਸ ਚੌਕੀ ਦੇ ਮੁਖੀ ਕੁਲਦੀਪ ਕੁਮਾਰ ਸ਼ਰਮਾ ਅਤੇ ਨਾਰਕੋਟਿਕਸ ਡਰੱਗ ਟੀਮ ਦੇ ਹਵਾਲਦਾਰ ਗੋਬਿੰਦ ਸਿੰਘ, ਸੰਦੀਪ ਕੁਮਾਰ ਵਰਗਾ, ਨਵਜੋਤ ਸਿੰਘ, ਸ਼ਸ਼ੀ ਪਾਲ, ਬਲਵਿੰਦਰ ਸਿੰਘ, ਦੇਵਾਨੰਦ, ਰਮੇਸ਼ ਕੁਮਾਰ ਵੱਲੋਂ ਡਮਟਾਲ ਦੇ ਇੰਦੋਰਾ ਮੋੜ ਤੇ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ ਕਿ ਇਕ ਨੌਜਵਾਨ ਨੂੰ ਜਦੋਂ ਸ਼ੱਕ ਦੇ ਅਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਪਰੋਕਤ ਮਾਤਰਾ 'ਚ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੀ ਪਹਿਚਾਣ ਦਵਿੰਦਰ ਕੁਮਾਰ ਉਰਫ ਬੱਬੂ ਪੁੱਤਰ ਪੂਰਨ ਚੰਦ ਵਾਸੀ ਫੂਲਚੱਕ ਸਜਾਨਪੁਰ ਤਹਿਸੀਲ ਅਤੇ ਜਿਲ੍ਹਾ ਪਠਾਨਕੋਟ (ਪੰਜਾਬ) ਵੱਜੋਂ ਦੱਸੀ। ਨੂਰਪੁਰ ਦੇ ਡੀ. ਐੱਸ. ਪੀ. ਮੇਘਨਾਥ ਚੌਹਾਨ ਨੇ ਦੱਸਿਆ ਕਿ ਇਹ ਮੁਲਜ਼ਮ ਨਸ਼ੇ ਦਾ ਸੌਦਾਗਰ ਹੈ ਅਤੇ ਲੰਬੇ ਸਮੇਂ ਤੋਂ ਚਿੱਟੇ ਦੀ ਸਪਲਾਈ ਕਰਦਾ ਹੈ। ਡਮਟਾਲ ਪੁਲਸ ਨੇ ਉਕਤ ਨੌਜਵਾਨ ਤੋਂ 45.03 ਗਰਾਮ ਹੈਰੋਇਨ ਬਰਾਮਦ ਕਰਕੇ ਉਸ ਦੇ ਖਿਲਾਫ਼ ਡਮਟਾਲ ਪੁਲਸ ਚੌਕੀ 'ਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।