30 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

02/02/2018 2:49:27 PM

ਰਾਹੋਂ (ਪ੍ਰਭਾਕਰ) - ਪੁਲਸ ਵੱਲੋਂ 30 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਇਕ ਵਿਦਿਆਰਥੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਸਤਿੰਦਰ ਸਿੰਘ ਨਵਾਂਸ਼ਹਿਰ ਵੱਲੋਂ ਨਸ਼ੇ ਦੇ ਸੌਦਾਗਰਾਂ 'ਤੇ ਨਕੇਲ ਕੱਸਣ ਦੀ ਦਿੱਤੀ ਹਦਾਇਤ ਤਹਿਤ ਐੱਸ. ਐੱਚ. ਓ. ਸੁਭਾਸ਼ ਬਾਠ ਤੇ ਏ. ਐੱਸ. ਆਈ. ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਅਮਰਜੀਤ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਗਰਚਾ ਤੋਂ ਪਿੰਡ ਬਹਾਦਰਪੁਰ ਨੂੰ ਜਾ ਰਹੀ ਸੀ। ਵੀਰਵਾਰ ਸ਼ਾਮ ਸਾਢੇ 6 ਵਜੇ ਦੇ ਕਰੀਬ ਪਿੰਡ ਬਹਾਦਰਪੁਰ ਸਾਈਡ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਹ ਪੁਲਸ ਨੂੰ ਦੇਖਕੇ ਘਬਰਾ ਕੇ ਪਿੱਛੇ ਮੁੜਨ ਲੱਗਾ ਤਾਂ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਉਸਨੂੰ ਕਾਬੂ ਕਰ ਉਸਦੇ ਹੱਥ 'ਚ ਫੜੇ ਪਲਾਸਟਿਕ ਦੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ 'ਚੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ । ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰੇਸ਼ਮ ਚੰਦ (ਰਿੰਕੂ) ਪੁੱਤਰ ਰਾਜਕੁਮਾਰ ਨਿਵਾਸੀ ਪਿੰਡ ਬਹਾਦਰਪੁਰ ਥਾਣਾ ਰਾਹੋਂ ਦੇ ਰੂਪ 'ਚ ਹੋਈ। ਉਕਤ ਵਿਅਕਤੀ ਖਿਲਾਫ਼ ਥਾਣਾ ਰਾਹੋਂ 'ਚ ਧਾਰਾ 21/61/85 ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰਕੇ ਨਵਾਂਸ਼ਹਿਰ ਦੀ ਅਦਾਲਤ 'ਚ ਪੇਸ਼ ਕਰਕੇ ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਲੁਧਿਆਣਾ ਜੇਲ ਭੇਜਿਆ ।