ਭਾਖੜਾ ਨਹਿਰ ''ਚੋਂ ਬਰਾਮਦ ਹੋਈ ਨਿਹੰਗ ਸਿੰਘ ਦੀ ਲਾਸ਼

07/16/2017 7:07:40 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਐਤਵਾਰ ਬਾਅਦ ਦੁਪਹਿਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਬੁੰਗਾ ਸਾਹਿਬ ਬੱਸ ਅੱਡੇ ਨਜ਼ਦੀਕ ਭਾਖੜਾ ਨਹਿਰ ਦੇ ਸਾਈਫਨ-ਕਮ-ਛੋਟੀ ਪੁਲੀ ਨਾਲ ਲੱਗ ਕੇ ਪਾਣੀ ਉਪਰ ਤੈਰ ਰਹੀ ਇਕ ਨਿਹੰਗ ਸਿੰਘ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਤਫ਼ਤੀਸ਼ੀ ਅਫਸਰ ਏ.ਐਸ.ਆਈ ਬਲਵੀਰ ਕੁਮਾਰ ਨੇ ਦੱਸਿਆ ਕੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬੁੰਗਾ ਸਾਹਿਬ ਪੁਲੀ ਨਾਲ ਇਕ ਲਾਸ਼ ਲੱਗੀ ਹੋਈ ਹੈ। ਜਿਸ ਨੂੰ ਮੌਕੇ 'ਤੇ ਜਾ ਕਿ ਬਾਹਰ ਕਢਵਾਇਆ ਗਿਆ। ਲਾਸ਼ ਕਿਸੇ ਨਿਹੰਗ ਸਿੰਘ ਦੀ ਹੈ ਜਿਸ ਦੀ ਉਮਰ ਕਰੀਬ 45 ਸਾਲ, ਕਾਲੀ-ਚਿੱਟੀ ਦਾੜੀ ਹੈ,ਜਿਸ ਨੇ ਮਿੱਟੀ ਰੰਗ ਦਾ ਚੋਲਾ, ਚਿੱਟਾ ਕਛਹਿਰਾ, ਲੱਕ ਤੇ ਨੀਲਾ ਪਰਨਾ ਅਤੇ ਸ੍ਰੀ ਸਾਹਿਬ ਧਾਰਨ ਕੀਤਾ ਹੋਇਆ ਹੈ।
ਲਾਸ਼ ਕਰੀਬ ਇਕ ਹਫਤਾ ਪੁਰਾਣੀ ਜਾਪਦੀ ਹੈ ਜੋ ਭਾਖੜਾ ਨਹਿਰ 'ਚ ਪਿਛੋਂ ਆ ਕੇ ਇੱਥੇ ਲੱਗੀ ਹੈ। ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਇਸ ਨੂੰ ਭਾਈ ਜੇਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ 72 ਘੰਟੇ ਸ਼ਨਾਖ਼ਤ ਲਈ ਰਖਵਾ ਦਿਤਾ ਗਿਆ ਹੈ।