ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਤੋਂ ਚੋਰੀ ਕਰਨ ਵਾਲੇ ਨੌਜਵਾਨ ਪੁਲਸ ਸ਼ਿਕੰਜੇ ''ਚ

Sunday, Aug 27, 2017 - 03:36 PM (IST)

ਬਟਾਲਾ (ਬੇਰੀ) - ਥਾਣਾ ਕਾਦੀਆਂ ਦੀ ਪੁਲਸ ਨੇ ਬਾਬਾ ਮੁਰਾਦ ਸ਼ਾਹ ਜੀ ਦਰਗਾਹ 'ਤੇ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। 
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸ਼੍ਰੀਕਾਂਤ ਪੁੱਤਰ ਭੂਸ਼ਨ ਸ਼ਰਮਾ ਵਾਸੀ ਕਾਦੀਆਂ ਨੇ ਦੱਸਿਆ ਕਿ ਉਸਦੇ ਘਰ ਦੇ ਸਾਹਮਣੇ ਸਥਿਤ ਸ਼ਿਵਾ ਇੰਕਲੇਵ ਕਾਲੋਨੀ 'ਚ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਬਣੀ ਹੋਈ ਹੈ, ਜਿਥੇ ਉਹ ਸੇਵਾ ਕਰਦਾ ਹੈ ਅਤੇ ਬੀਤੀ 25/26 ਦੀ ਦੇਰ ਰਾਤ ਨੂੰ ਬਾਬਾ ਜੀ ਦੀ ਦਰਗਾਹ ਤੋਂ ਕੋਈ ਅਣਪਛਾਤੇ ਵਿਅਕਤੀ ਇਕ ਇਨਵਰਟਰ ਮਾਰਕਾ ਮਾਈਕਰੋਟੈਕਸ ਕਰੀਮ ਕਲਰ ਅਤੇ ਦੋ ਕੋਕਾਕੋਲਾ ਰੰਗ ਦੇ ਛੱਤ ਵਾਲੇ ਪੱਖੇ ਚੋਰੀ ਕਰਕੇ ਲੈ ਗਏ ਹਨ। ਸ਼੍ਰੀਕਾਂਤ ਅਨੁਸਾਰ ਬਾਬਾ ਜੀ ਦੀ ਦਰਗਾਹ ਦੇ ਸੇਵਕਾਂ ਨੇ ਆਪਣੇ ਤੌਰ 'ਤੇ ਇਸਦੀ ਕਾਫੀ ਤਲਾਸ਼ ਕੀਤੀ ਅਤੇ ਤਲਾਸ਼ ਕਰਨ 'ਤੇ ਸਾਨੂੰ ਪੂਰਾ ਯਕੀਨ ਹੈ ਕਿ ਇਹ ਚੋਰੀ ਕੋਮਲਪ੍ਰੀਤ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਧਰਮਪੁਰਾ ਮੁਹੱਲਾ ਕਾਦੀਆਂ ਨੇ ਕੀਤੀ ਹੈ। 
ਉਕਤ ਮਾਮਲੇ ਸੰਬੰਧੀ ਏ. ਐੱਸ. ਆਈ ਸੁਰਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਕਾਦੀਆਂ 'ਚ ਕੋਮਲਪ੍ਰੀਤ ਸਿੰਘ ਦੇ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਦੇ ਬਾਅਦ ਇਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
 


Related News