ਪੁਲਸ ਨੇ ਵੱਡੀ ਮਾਤਰਾਂ ''ਚ ਨਸ਼ੀਲੇ ਕੈਪਸੂਲਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ

09/22/2017 6:23:19 PM

ਗੁਰਦਾਸਪੁਰ (ਵਿਨੋਦ) - ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਵੱਡੀ ਮਾਤਰਾਂ 'ਚ ਨਸ਼ਾ ਪੂਰਤੀ ਵਿਚ ਪ੍ਰਯੋਗ ਹੋਣ ਵਾਲੇ ਪਾਰਵਨ ਸਪਾਸ ਕੈਪਸੂਲ ਬਰਾਮਦ ਕੀਤੇ ਹਨ।
ਇਸ ਸੰਬੰਧੀ ਸੀ. ਆਈ. ਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਸੀ. ਆਈ. ਏ ਸਟਾਫ 'ਚ ਤਾਇਨਾਤ ਗੁਲਸ਼ਨ ਕੁਮਾਰ ਨੇ ਪੁਲਸ ਪਾਰਟੀ  ਨਾਲ ਮਹਿਮੂਦਪੁਰ ਡ੍ਰੇਨ ਦੇ ਕੋਲ ਨਾਕਾਬੰਦੀ ਕਰ ਰੱਖੀ ਸੀ ਕਿ ਇਕ ਵਿਅਕਤੀ ਸੜਕ ਦੀ ਵੱਲੋਂ ਮੋਟਰਸਾਈਕਲ ਤੇ ਆਉਂਦਾ ਦਿਖਾਈ ਦਿੱਤਾ ਜੋ ਕਿ ਪੁਲਸ ਪਾਰਟੀ ਨੂੰ ਵੇਖ ਕੇ ਵਾਪਸ ਭੱਜਣ ਲੱਗਾ ਤਾਂ ਪੁਲਸ ਪਾਰਟੀ ਨੇ ਉਸ ਨੂੰ ਫੜ ਕੇ ਜਦ ਪੁੱਛਗਿਛ ਕੀਤੀ ਤਾਂ ਦੋਸ਼ੀ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੇ ਡੀ. ਐੱਸ. ਪੀ ਅਜੇ ਰਾਜ ਸਿੰਘ ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਮੋਟਰਸਾਈਕਲ ਤੇ ਰੱਖੇ ਇਕ ਪਲਾਸਟਿਕ ਲਿਫਾਫੇ ਦੀ ਜਾਂਚ ਕਰਨ ਤੇ ਉਸ 'ਚੋਂ 1175 ਨਸ਼ੀਲੇ ਕੈਪਸੂਲ ਬਰਾਮਦ ਹੋਏ। ਦੋਸ਼ੀ ਦੀ ਪਹਿਚਾਣ ਜਗਜੀਵਨ ਰਾਮ ਉਰਫ਼ ਬਿੱਟੂ ਪੁੱਤਰ ਬਿਸ਼ਨ ਦਾਸ ਨਿਵਾਸੀ ਦੀਨਾਨਗਰ ਦੇ ਰੂਪ ਵਿਚ ਹੋਈ। ਦੋਸ਼ੀ ਦੇ ਵਿਰੁੱਧ 25/61/85 ਐੱਨ. ਡੀ. ਪੀ ਐੱਸ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।