ਪੀ.ਐੱਮ ਮੋਦੀ ਨੇ ਪੰਜਾਬੀ ਕਿਸਾਨ ਨੂੰ ਕ੍ਰਿਸ਼ੀ ਕਰਮਨ ਐਵਾਰਡ ਨਾਲ ਕੀਤਾ ਸਨਮਾਨਿਤ

01/07/2020 10:16:37 AM

ਫਤਿਹਗੜ੍ਹ ਸਾਹਿਬ (ਜੱਜੀ, ਜੁਗਿੰਦਰ ਸੰਧੂ): ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਧੂਗੜ੍ਹ ਦੇ ਮੋਹਰੀ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੂੰ ਕੇਂਦਰ ਸਰਕਾਰ ਵਲੋਂ ਕ੍ਰਿਸ਼ੀ ਕਰਮਨ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ। ਇਸ ਸਬੰਧੀ ਸੁਰਜੀਤ ਸਿੰਘ ਸਾਧੂਗੜ੍ਹ ਨੇ ਦੱਸਿਆ ਕਿ ਕਰਨਾਟਕ ਦੇ ਸ਼ਹਿਰ ਤੁਮਕਰ 'ਚ ਰਾਸ਼ਟਰੀ ਪੱਥਰ 'ਤੇ ਕ੍ਰਿਸ਼ੀ ਦਿਵਸ ਮਨਾਇਆ ਗਿਆ।

ਇਸ 'ਚ ਪੰਜਾਬ 'ਚ ਸਿਰਫ ਉਨ੍ਹਾਂ ਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਸ਼ੀ ਕਰਮਨ ਪੁਰਸਕਾਰ ਦਿੱਤਾ ਅਤੇ 2 ਲੱਖ ਰੁਪਏ ਬਤੌਰ ਇਨਾਮ ਵੀ ਦਿੱਤੇ। ਕਿਸਾਨ ਸੁਰਜੀਤ ਸਿੰਘ ਨੇ 20 ਸਾਲ ਪਹਿਲਾਂ ਹੀ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਉਣਾ ਬੰਦ ਕਰ ਦਿੱਤਾ ਸੀ ਅਤੇ ਜ਼ਹਿਰੀਲੀ ਖਾਦਾਂ ਦਾ ਇਸਤੇਮਾਲ ਵੀ ਬੰਦ ਕਰਕੇ ਆਰਗੈਨਿਕ ਖੇਤੀ ਸ਼ੁਰੂ ਕਰ ਦਿੱਤੀ ਸੀ। ਸੁਰਜੀਤ ਸਿੰਘ ਨੇ ਦੱਸਿਆ ਕਿ 2001 'ਚ ਉਸ ਨੇ ਆਪਣੀ 45 ਏਕੜ ਜ਼ਮੀਨ 'ਚ ਪਰਾਲੀ ਨੂੰ ਅੱਗ ਲਗਾਉਣਾ ਬੰਦ ਕੀਤਾ ਅਤੇ 2006 'ਚ ਸਾਰੀ ਜ਼ਮੀਨ ਨੂੰ ਰੇਨਗਨ (ਫੁਹਾਰਾ ਸਿਸਟਮ) ਨਾਲ ਪਾਣੀ ਲਗਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪਾਣੀ ਦੀ ਬਚਤ ਹੋਣ ਲੱਗੀ।

ਖੇਤਾਂ 'ਚ ਮਰਜ ਕਰਨ 'ਤੇ ਖਾਦ ਬਣ ਜਾਂਦੀ ਹੈ ਪਰਾਲੀ
ਸੁਰਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤਾਂ 'ਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ 45 ਕੁਇੰਟਲ ਝਾੜ ਹਾਸਲ ਕਰਨ ਦਾ ਟੀਚਾ ਹੈ। ਜਦੋਂ ਤੋਂ ਉਹ ਆਰਗੈਨਿਕ ਖੇਤਰੀ ਕਰਨ ਲੱਗੇ ਹਨ, ਉਸ ਸਮੇਂ ਤੋਂ ਉਨ੍ਹਾਂ ਦੇ ਖਰਚੇ ਘੱਟ ਹੋ ਗਏ ਹਨ ਅਤੇ ਪਾਣੀ ਦੀ ਬਚਤ ਵੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫੁਹਾਰਾ ਸਿਸਟਮ ਲਗਾਉਣ 'ਤੇ ਸਰਕਾਰ ਵਲੋਂ 75 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ, ਜੋ ਪਰਾਲੀ ਖੇਤਾਂ 'ਚ ਮਰਜ ਕੀਤੀ ਜਾਂਦੀ ਹੈ, ਉਹ ਖਾਦ ਬਣ ਜਾਂਦੀ ਹੈ। ਪਰਾਲੀ ਸਾੜਨ ਨਾਲ ਫਸਲ ਦੇ ਮਿਤਰ ਕੀਟ ਖਤਮ ਹੋ ਜਾਂਦੇ ਹਨ ਅਤੇ ਇਸ ਨਾਲ ਝਾੜ ਵੀ ਘਟਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ।

Shyna

This news is Content Editor Shyna