ਪੱਟੀ ਸ਼ਹਿਰ ਦੀਆਂ ਦੁਕਾਨਾਂ ''ਚੋਂ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ

Thursday, Mar 15, 2018 - 07:34 AM (IST)

ਪੱਟੀ ਸ਼ਹਿਰ ਦੀਆਂ ਦੁਕਾਨਾਂ ''ਚੋਂ ਪਲਾਸਟਿਕ ਦੇ ਲਿਫਾਫੇ ਕੀਤੇ ਜ਼ਬਤ

ਪੱਟੀ,   (ਸੌਰਭ)-  ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਦੀਆਂ ਹਦਾਇਤਾਂ 'ਤੇ ਅਨਿਲ ਕੁਮਾਰ ਚੋਪੜਾ ਈ. ਓ. ਪੱਟੀ ਦੀ ਅਗਵਾਈ ਹੇਠ ਪੱਟੀ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਕੀਤਾ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਈ. ਓ. ਪੱਟੀ ਅਨਿਲ ਚੋਪੜਾ ਨੇ ਦੱਸਿਆ ਕਿ ਪੱਟੀ ਸ਼ਹਿਰ ਦੇ ਦੁਕਾਨਦਾਰਾਂ ਨੂੰ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਕਿ ਪਲਾਸਟਿਕ ਦੇ ਲਿਫਾਫੇ ਨਾ ਵਰਤੇ ਜਾਣ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਪੱਟੀ ਸ਼ਹਿਰ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਤਹਿਤ ਵੱਖ-ਵੱਖ ਦੁਕਾਨਾਂ ਤੋਂ 20 ਕਿਲੋ ਦੇ ਕਰੀਬ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ। ਇਸ ਮੌਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਲੋਕ ਸਾਮਾਨ ਖਰੀਦਣ ਦੁਕਾਨ 'ਤੇ ਆਉਣ ਤਾਂ ਉਹ ਆਪਣੇ ਕੱਪੜੇ ਦੇ ਥੈਲੇ ਲੈ ਕੇ ਆਉਣ। ਇਸ ਮੌਕੇ ਲਖਬੀਰ ਸਿੰਘ ਸ਼ਹੀਦ ਸੈਨੇਟਰੀ ਇੰਸਪੈਕਟਰ, ਜ਼ੋਰਾਵਰ ਸਿੰਘ, ਪ੍ਰਣਾਮ ਸਿੰਘ, ਲਖਜੋਤ ਸਿੰਘ, ਬਲਵੰਤ ਸਿੰਘ ਤੇ ਹੋਰ ਨਗਰ ਕੌਂਸਲ ਦੇ ਅਧਿਕਾਰੀ ਮੌਜੂਦ ਸਨ।


Related News