ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਹੋਈ ਬੇਕਾਬੂ, ਦੋ ਭੈਣਾਂ ਨੋਚ-ਨੋਚ ਕੀਤਾ ਲਹੂ-ਲੁਹਾਨ

08/02/2022 2:11:35 PM

ਜਲੰਧਰ (ਸ਼ੋਰੀ) : ਗੜ੍ਹਾ ਇਲਾਕੇ ’ਚ ਪੈਂਦੇ ਕੰਨਿਆਂਵਾਲੀ ਮੁਹੱਲੇ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਨੇ ਦੋ ਭੈਣਾਂ ਨੂੰ ਬੁਰੀ ਤਰ੍ਹਾਂ ਨਾਲ ਨੋਚ ਕੇ ਖਾ ਲਿਆ। ਦੋਵੇਂ ਭੈਣਾਂ ਦੇ ਕੁੱਤੀ ਨੇ ਡੂੰਘੇ ਜ਼ਖ਼ਮ ਕਰ ਦਿੱਤੇ ਅਤੇ ਉਹ ਖੂਨ ਨਾਲ ਲੱਥਪੱਥ ਹੋ ਗਈਆਂ। ਉਨ੍ਹਾਂ ਦੀਆਂ ਚੀਖਾਂ ਨੂੰ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਅਤੇ ਲੋਕਾਂ ਨੇ ਉਨ੍ਹਾਂ ਨੂੰ ਕੁੱਤੀ ਤੋਂ ਬਚਾਉਣ ਲਈ ਡੰਡੇ, ਲੋਹੇ ਦੀ ਰਾਡ ਆਦਿ ਦਾ ਡਰਾਵਾ ਦੇ ਕੇ ਬਹੁਤ ਮੁਸ਼ਕਿਲ ਨਾਲ ਕੁੱਤੀ ਨੂੰ ਕਾਬੂ ਕਰਕੇ ਉਸ ਨੂੰ ਦਰਵਾਜ਼ਾ ਲਾ ਕੇ ਬੰਦ ਕੀਤਾ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਕਾਤਲਾਂ ਦੀ ਪੁਲਸ ਨੂੰ ਵੰਗਾਰ, ਫੇਸਬੁੱਕ ’ਤੇ ਤਸਵੀਰ ਪਾ ਕੇ ਲਿਖੀਆਂ ਇਹ ਗੱਲਾਂ

ਮਿਲੀ ਜਾਣਕਾਰੀ ਅਨੁਸਾਰ ਕਿਰਨ ਪੁੱਤਰੀ ਜਸਬੀਰ ਚੰਦਰ ਵਾਸੀ ਕੰਨਿਆਂਵਾਲੀ ਅਤੇ ਉਸ ਦੀ ਭੈਣ ਸ਼ਬਨਮ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀਆਂ ਹਨ ਅਤੇ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਦੀ ਪਾਲਤੂ ਕੁੱਤੀ ਉਨ੍ਹਾਂ ਨੂੰ ਦਿੱਤੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਰਨ ਦੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਵੀ ਬੀਮਾਰ ਰਹਿੰਦੇ ਹਨ। ਇਸ ਲਈ ਭੈਣਾਂ ਨੇ ਆਪਣੇ ਘਰ ਦੀ ਸੁਰੱਖਿਆ ਦੀ ਚਿੰਤਾ ਵਿਚ ਪਿਟਬੁਲ ਕੁੱਤੀ ਲਿਆਂਦੀ ਸੀ। ਸੋਮਵਾਰ ਦੇਰ ਰਾਤ ਉਸ ਨੂੰ ਦੁੱਧ ਪਿਲਾਉਂਦੇ ਸਮੇਂ ਕੁੱਤੀ ਨੇ ਆਪਣੇ ਦੋਵਾਂ ਭੈਣਾਂ ’ਤੇ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਬੁਰੀ ਤਰ੍ਹਾਂ ਨੋਚ ਲਿਆ। ਜੇਕਰ ਲੋਕਾਂ ਨੇ ਕੁੱਤੀ ਨੂੰ ਕਾਬੂ ਨਾ ਕੀਤਾ ਹੁੰਦਾ ਤਾਂ ਸ਼ਾਇਦ ਦੋਹਾਂ ਭੈਣਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਮੌਕੇ ’ਤੇ ਥਾਣਾ ਨੰ. 7 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਵੀ ਹਾਲਾਤ ’ਤੇ ਕਾਬੂ ਪਾਉਣ ਲਈ ਪੁੱਜੇ। ਦੋਵਾਂ ਭੈਣਾਂ ਦਾ ਇਲਾਜ ਕਰਨ ਵਾਲੇ ਡਾਕਟਰ ਮਯੰਕ ਅਰੋੜਾ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਕੁੱਤੇ ਦੇ ਕੱਟਣ ਤੋਂ ਬਾਅਦ ਇਲਾਜ ਲਈ ਮਹਿੰਗੇ ਟੀਕੇ ਉਪਲਬਧ ਹਨ। ਦੋਹਾਂ ਭੈਣਾਂ ਦੇ ਜ਼ਿਆਦਾ ਜ਼ਖਮ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਦਾ ਇਲਾਜ ਕੀਤਾ ਹੈ, ਹੁਣ ਉਹ ਠੀਕ ਹੈ।

ਇਹ ਵੀ ਪੜ੍ਹੋ : ਮੋਗਾ ’ਚ ਅਧਿਆਪਕ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਐਮਰਜੈਂਸੀ ਵਾਰਡ ਵਿਚ ਫੈਲੀ ਦਹਿਸ਼ਤ

ਇਸੇ ਦੌਰਾਨ ਜਦੋਂ ਭੈਣਾਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਤਾਂ ਇਕ ਨੌਜਵਾਨ ਦੇ ਡੱਬ ’ਚ ਤਿੱਖਾ ਦਾਤ ਲੱਗਾ ਹੋਇਆ ਸੀ ਅਤੇ ਉਹ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਹੋ ਗਿਆ, ਜਿਸ ਨੂੰ ਦੇਖ ਕੇ ਵਾਰਡ ’ਚ ਮੌਜੂਦ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਦੇਖ ਕੇ ਵਾਰਡ ’ਚ ਡਿਊਟੀ ’ਤੇ ਤਾਇਨਾਤ ਹੋਮ ਗਾਰਡ ਦੇ ਜਵਾਨ ਸਤਪਾਲ ਨੇ ਤੁਰੰਤ ਉਕਤ ਨੌਜਵਾਨ ਨੂੰ ਕਾਬੂ ਕਰ ਕੇ ਉਕਤ ਦਾਤ ਕਬਜ਼ੇ ਵਿਚ ਲੈ ਲਿਆ

ਇਹ ਵੀ ਪੜ੍ਹੋ : ਬਠਿੰਡਾ ਜੇਲ ’ਚ ਜ਼ਬਰਦਸਤ ਗੈਂਗਵਾਰ, ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰਾਂ ’ਤੇ ਹਮਲਾ

 

 

Gurminder Singh

This news is Content Editor Gurminder Singh