ਵਿਆਹੁਤਾ ਨਾਲ ਕੁੱਟ-ਮਾਰ ਕਰਨ ਵਾਲਾ ਪਿਸਤੌਲ ਸਮੇਤ ਗ੍ਰਿਫਤਾਰ

08/22/2018 1:29:06 AM

ਟਾਂਡਾ ਉਡ਼ਮੁਡ਼,  (ਪੰਡਿਤ)-  ਪਿੰਡ ਮਿਆਣੀ ਵਿਖੇ ਆਪਣੇ ਪੇਕੇ ਘਰ ਵਿਚ ਰਹਿ ਰਹੀ ਵਿਆਹੁਤਾ ਨਾਲ ਘਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ੀ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। 
ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਜੀਤ ਸਿੰਘ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੁਖਰਾਜ ਸਿੰਘ ਰਾਜੂ ਕੋਲੋਂ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ। 
ਕੀ ਹੈ ਮਾਮਲਾ : ਕੁੱਟ-ਮਾਰ ਦਾ ਸ਼ਿਕਾਰ ਹੋਈ ਰਵਿੰਦਰ ਕੌਰ ਪਤਨੀ ਸਵਰਨ ਸਿੰਘ ਨਿਵਾਸੀ ਵਾਰਡ 3 ਮਿਆਣੀ ਦੇ ਬਿਆਨ ਅਨੁਸਾਰ ਉਸ ਦੇ ਸਹੁਰੇ ਪਿੰਡ ਆਲਮਵਾਲ ਕਲਾਂ (ਮੋਗਾ) ਨਿਵਾਸੀ ਸੁਖਰਾਜ ਸਿੰਘ ਰਾਜੂ ਉਸ ਦੇ ਪੇਕੇ ਘਰ ਵਿਚ ਜਬਰੀ ਦਾਖਲ ਹੋਇਆ ਅਤੇ ਉਸ ਨੇ ਮੇਰੇ ਨਾਲ ਧੱਕਾ-ਮੁੱਕੀ ਕਰਦਿਆਂ ਮੇਰੇ ਕੱਪਡ਼ੇ ਪਾਡ਼ ਦਿੱਤੇ ਅਤੇ ਚਪੇਡ਼ਾਂ ਮਾਰੀਆਂ, ਨਾਲ ਹੀ ਉਸ ਦੀ ਮਾਂ ਸਵਰਨੋ ਅਤੇ ਜੀਜੇ ਦਲਜੀਤ  ਨਾਲ ਵੀ ਕੁੱਟ-ਮਾਰ ਕੀਤੀ। ਉਸ ਸਮੇਂ ਲੋਕਾਂ ਨੇ ਰਾਜੂ ਦੀ ਕਾਫੀ ਕੁੱਟ-ਮਾਰ ਕੀਤੀ ਅਤੇ ਉਹ ਬਚ ਕੇ ਬਾਹਰ ਭੱਜ ਗਿਆ, ਜਦਕਿ ਉਸਦੇ ਪਿਸਤੌਲ ਦਾ ਮੈਗਜ਼ੀਨ ਉੱਥੇ ਹੀ ਡਿੱਗ ਗਿਆ। ਆਪਣੇ ਬਿਆਨ ਵਿਚ ਰਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣਾ ਚਾਹੁੰਦਾ ਸੀ। ਪੁਲਸ ਨੇ ਮਾਮਲਾ ਦਰਜ ਕਰਨ ਉਪਰੰਤ ਤਫਤੀਸ਼ ਦੌਰਾਨ ਉਕਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।