ਜ਼ਿਲੇ ''ਚ ਪਿਸਤੌਲ ਦੀ ਨੋਕ ''ਤੇ ਵਾਹਨ ਖੋਹਣ ਦੀਆਂ ਹੋ ਚੁੱਕੀਆਂ ਹਨ ਅਣਗਿਣਤ ਵਾਰਦਾਤਾਂ

09/08/2017 12:18:57 PM

ਕਪੂਰਥਲਾ (ਭੂਸ਼ਣ) - ਜ਼ਿਲੇ ਦੇ ਡੱਲਾ ਸ਼ਾਹਕੋਟ ਮਾਰਗ 'ਤੇ ਬੀਤੀ ਰਾਤ ਪਿਸਤੌਲ ਦੀ ਨੋਕ 'ਤੇ ਇਨੋਵਾ ਗੱਡੀ ਖੋਹਣ ਦੀ ਵਾਰਦਾਤ ਨੇ ਜਿਥੇ ਦੇਰ ਰਾਤ ਸੜਕਾਂ 'ਤੇ ਚਲਣ ਵਾਲੇ ਵਾਹਨ ਡਰਾਈਵਰਾਂ ਨੂੰ ਦਹਿਸ਼ਤ ਵਿਚ ਪਾ ਦਿੱਤਾ ਹੈ, ਉਥੇ ਹੀ ਜ਼ਿਲੇ 'ਚ ਇਹ ਅਜਿਹੀ ਕੋਈ ਪਹਿਲੀ ਵਾਰਦਾਤ ਨਹੀਂ ਹੈ, ਜਦੋਂ ਕਿਸੇ ਸੰਵੇਦਨਸ਼ੀਲ ਹਾਈਵੇ 'ਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਇੰਨੀ ਖਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ । ਜੇਕਰ ਪੁਲਸ ਰਿਕਾਰਡ ਦੇ ਵੱਲ ਨਜ਼ਰ ਮਾਰੀ ਜਾਵੇ ਤਾਂ ਜ਼ਿਲੇ ਦੇ 4 ਪ੍ਰਮੁੱਖ ਹਾਈਵੇ ਰਾਤ ਕਰਾਇਮ ਦੇ ਮੱਦੇਨਜ਼ਰ ਇੰਨੇ ਸੰਵੇਦਨਸ਼ੀਲ ਹੋ ਚੁੱਕੇ ਹਨ ਕਿ ਇਨ੍ਹਾਂ ਪ੍ਰਮੁੱਖ ਮਾਰਗਾਂ 'ਤੇ ਬੀਤੇ ਇਕ ਦਹਾਕੇ ਦੇ ਦੌਰਾਨ ਲੁੱਟ ਅਤੇ ਵਾਹਨ ਖੋਹਣ ਦੀਆਂ ਅਣਗਿਣਤ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।   
ਅਪਰਾਧਾਂ ਦੀ ਨਜ਼ਰ ਨਾਲ 4 ਪ੍ਰਮੁੱਖ ਹਾਈਵੇ ਹਨ ਬੇਹੱਦ ਸੰਵੇਦਨਸ਼ੀਲ
ਪੁਲਸ ਵਿਭਾਗ ਤੋਂ ਜੁਟਾਏ ਆਂਕੜਿਆਂ ਮੁਤਾਬਕ ਅਪਰਾਧਾਂ ਦੀ ਨਜ਼ਰ ਨਾਲ ਜ਼ਿਲੇ ਦੇ 4 ਪ੍ਰਮੁੱਖ ਹਾਈਵੇ ਫਗਵਾੜਾ-ਹੁਸ਼ਿਆਰਪੁਰ ਮਾਰਗ, ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ ਵਾਇਆ ਸ਼ਾਹਕੋਟ,  ਕਪੂਰਥਲਾ-ਸੁਭਾਨਪੁਰ ਮਾਰਗ ਤੇ ਕਰਤਾਰਪੁਰ ਢਿੱਲਵਾਂ ਰਾਸ਼ਟਰੀ ਰਾਜ ਮਾਰਗ ਇਸ ਕਦਰ ਸੰਵੇਦਨਸ਼ੀਲ ਹੋ ਚੁੱਕੇ ਹਨ ਕਿ ਬੀਤੇ ਇਕ ਦਹਾਕੇ ਦੇ ਦੌਰਾਨ ਇਸ ਚਾਰਾਂ ਰਾਜ ਮਾਰਗਾਂ 'ਤੇ ਕਤਲ, ਲੁੱਟ ਅਤੇ ਲੁੱਟ-ਖੋਹ ਦੀਆਂ ਜਿਥੇ 50 ਗੰਭੀਰ ਵਾਰਦਾਤਾਂ ਹੋ ਚੁੱਕੀਆਂ ਹਨ ਉਥੇ ਹੀ ਵਾਹਨ ਖੋਹਣ ਦੀ 15 ਵਾਰਦਾਤਾਂ ਪੁਲਸ ਰਿਕਾਰਡ ਵਿਚ ਦਰਜ ਹੋ ਚੁੱਕੀਆਂ ਹਨ, ਹਾਲਾਂਕਿ ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਅਜਿਹੇ ਕਈ ਲੁਟੇਰੇ ਗੈਂਗ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਇਨ੍ਹਾਂ ਵਾਰਦਾਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ ।  
ਨਾਈਟ ਡੋਮੀਨੇਸ਼ਨ ਮੁਹਿੰਮ 'ਚ ਕਮੀ ਆਉਣ ਦਾ ਫਾਇਦਾ ਚੁੱਕਦੇ ਹਨ ਅਪਰਾਧੀ
ਅਕਸਰ ਜਿਨ੍ਹਾਂ ਦਿਨਾਂ 'ਚ ਕਪੂਰਥਲਾ ਪੁਲਸ ਪੂਰੇ ਜ਼ਿਲੇ ਦੇ 15 ਥਾਣਾ ਖੇਤਰਾਂ ਵਿਚ ਨਾਈਟ ਡੋਮੀਨੇਸ਼ਨ ਮੁਹਿੰਮ ਲਗਾਤਾਰ ਚਲਾਉਂਦੀ ਹੈ, ਉਨ੍ਹਾਂ ਦਿਨਾਂ ਦੇ ਦੌਰਾਨ ਜਿਥੇ ਜ਼ਿਲੇ ਦੇ ਸਾਰੇ ਰਾਜ ਮਾਰਗਾਂ ਅਤੇ ਸੰਪਰਕ ਮਾਰਗ ਦੇਰ ਰਾਤ ਦੇ ਸਮੇਂ ਵੀ ਕਾਫ਼ੀ ਹਦ ਤੱਕ ਸੁਰੱਖਿਅਤ ਰਹਿੰਦੇ ਹਨ ਉਥੇ ਹੀ ਇਨ੍ਹਾਂ ਮਾਰਗਾਂ 'ਚ ਕਦੇ ਵੀ ਕੋਈ ਅਪਰਾਧਿਕ ਵਾਰਦਾਤ ਦਰਜ ਨਹੀਂ ਕੀਤੀ ਜਾਂਦੀ ਪਰ ਬੀਤੇ ਕੁਝ ਦਿਨਾਂ ਤੋਂ ਨਾਈਟ ਡੋਮੀਨੇਸ਼ਨ ਮੁਹਿੰਮ ਵਿਚ ਆਈ ਕਮੀ ਦੇ ਕਾਰਨ ਰਾਤ ਕਰਾਇਮ ਵਿਚ ਵਾਧਾ ਨਜ਼ਰ ਆਉਣ ਲੱਗਾ ਹੈ ।