ਦਿਨ-ਦਿਹਾੜੇ ਪਿਸਤੌਲ ਦੀ ਨੋਕ ''ਤੇ ਆੜਤੀਏ ਤੋਂ 2 ਲੱਖ ਰੁਪਏ ਲੁੱਟੇ

10/17/2018 2:20:45 PM

ਤਲਵੰਡੀ ਭਾਈ (ਗੁਲਾਟੀ) : ਬੁੱਧਵਾਰ ਨੂੰ ਸਟੇਟ ਬੈਂਕ ਦੇ ਸਾਹਮਣੇ 4 ਕਾਰ ਸਵਾਰਾਂ ਵੱਲੋਂ ਇਕ ਆੜਤੀਏ ਤੋਂ ਪਿਸਤੌਲ ਦੀ ਨੋਕ 'ਤੇ 2 ਲੱਖ ਰੁਪਏ ਲੁੱਟ ਲਏ ਗਏ। ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਹਰਪਾਲ ਸਿੰਘ ਪੁੱਤਰ ਬਚਨ ਸਿੰਘ ਵਾਸੀ ਕੋਟ ਕਰੋੜ ਕਲਾਂ ਨੇ ਦੱਸਿਆ ਕਿ ਉਸ ਨੇ 11 ਵਜੇ ਐੱਚ. ਡੀ. ਐੱਫ. ਸੀ. ਬੈਂਕ 'ਚ 2 ਲੱਖ ਰੁਪਏ ਕੱਢਵਾ ਕੇ ਸ਼ਹਿਰ ਦੀ ਸਟੇਟ ਬੈਕ ਆਫ਼ ਇੰਡੀਆ ਵਿਚ ਜਾ ਰਿਹਾ ਸੀ ਕਿ ਬੈਂਕ ਤੋਂ ਕੁਝ ਹੀ ਦੂਰੀ 'ਤੇ ਇਕ ਇੰਡੀਕੋ ਸਵਾਰ 4 ਵਿਅਕਤੀਆਂ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਵੱਲੋਂ ਪਿਸਤੌਲ ਦੀ ਨੋਕ 'ਤੇ ਉਸ ਤੋਂ ਪੈਸਿਆ ਵਾਲਾ ਬੈਗ ਖੋਹ ਲਿਆ ਅਤੇ ਸ਼ਹਿਰ ਦੀ ਟੈਲੀਫੋਨ ਵਾਲੀ ਰੋਡ ਵੱਲ ਫਰਾਰ ਹੋ ਗਏ। 

ਇਸ ਦੌਰਾਨ ਹਰਪਾਲ ਸਿੰਘ ਉਕਤ ਲੁਟੇਰਿਆਂ ਨਾਲ ਕੁਝ ਸਮੇਂ ਲਈ ਹੱਥੋ ਪਾਈ ਵੀ ਹੋਇਆ। ਇਸ ਦੌਰਾਨ ਇਕ ਵਿਅਕਤੀ ਵੱਲੋਂ ਕਾਰ ਦੇ ਪਿੱਛੇ ਭੱਜ ਕੇ ਇੱਟ ਵੀ ਮਾਰੀ ਗਈ ਜੋ ਕਾਰ ਦੇ ਸੀਸ਼ੇ 'ਤੇ ਲੱਗੀ। ਪੁਲਸ ਵੱਲੋਂ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਗਿਆ ਪਰ ਕੋਈ ਸਫ਼ਲਤਾ ਨਹੀਂ ਮਿਲੀ।